ਸੜਕ ਹਾਦਸੇ ''ਚ ਜ਼ਖਮੀ ਹੋਈ ਔਰਤ ਦੀ ਮੌਤ

08/19/2017 2:20:31 AM

ਫਿਰੋਜ਼ਪੁਰ/ਗੁਰੂਹਰਸਹਾਏ,(ਕੁਮਾਰ, ਆਵਲਾ)— ਪਿੰਡ ਮਹਿਮਾ ਦੇ ਏਰੀਆ ਵਿਚ ਬੀਤੇ ਦਿਨ ਟਰੈਕਟਰ ਵੱਲੋਂ ਫੇਟ ਮਾਰ ਕੇ ਜ਼ਖਮੀ ਹੋਈ 70 ਸਾਲਾ ਔਰਤ ਜੀਜਾ ਪਤਨੀ ਮੂਸਾ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਸੰਬੰਧੀ ਥਾਣਾ ਲੱਖੋ ਕੇ ਬਹਿਰਾਮ ਦੇ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਮੁਦੱਈਆ ਕਰਮਜੀਤ ਪਤਨੀ ਸੋਮਾ ਵਾਸੀ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਦੇ ਬਿਆਨਾ 'ਤੇ ਅਣਪਛਾਤੇ ਟਰੈਕਟਰ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਟਰੈਕਟਰ ਚਾਲਕ ਨੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਦੇ ਨਾਲ ਟਰੈਕਟਰ ਚਲਾਉਂਦੇ ਔਰਤ ਨੂੰ ਕੁਚਲ ਦਿੱਤਾ ਸੀ।


Related News