ਖੇਤਾਂ ''ਚ ਕੰਮ ਕਰਦੇ ਸਮੇਂ ਔਰਤ ਨੂੰ ਸੱਪ ਨੇ ਡੱਸਿਆ, ਤੜਫ਼-ਤੜਫ਼ ਕੇ ਨਿਕਲੀ ਜਾਨ

Saturday, Aug 03, 2024 - 04:44 PM (IST)

ਹਾਜੀਪੁਰ (ਹਰਵਿੰਦਰ ਜੋਸ਼ੀ)- ਪੁਲਸ ਸਟੇਸ਼ਨ ਹਾਜੀਪੁਰ ਅਧੀਨ ਪੈਂਦੇ ਪਿੰਡ ਹੰਦਵਾਲ ਵਿਖੇ ਇਕ ਔਰਤ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹੰਦਵਾਲ ਦੀ ਦਵਿੰਦਰ ਕੌਰ ਪਤਨੀ ਨੰਬਰਦਾਰ ਤੀਰਥ ਰਾਮ ਅੱਜ ਸਵੇਰੇ ਖੇਤਾਂ 'ਚ ਪਸ਼ੂਆਂ ਲਈ ਘਾਹ ਲੈਣ ਗਈ ਸੀ। ਜਦੋਂ ਉਹ ਘਾਹ ਵੱਢ ਰਹੀ ਸੀ ਤਾਂ ਉਸ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ।

ਜਦੋਂ ਉਸ ਨੂੰ ਸੱਪ ਦੇ ਡੱਸਣ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਆਪਣੇ ਪਤੀ ਤੀਰਥ ਰਾਮ ਨੂੰ ਸੱਪ ਦੇ ਡੱਸਣ ਬਾਰੇ ਦੱਸਿਆ। ਮੌਕੇ ਉਤੇ ਉਸ ਦੇ ਪਤੀ ਵੱਲੋਂ ਗੱਡੀ ਦਾ ਪ੍ਰਬੰਧ ਕਰਕੇ ਉਸ ਨੂੰ ਹਾਜੀਪੁਰ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਰੈਣਕ ਬਾਜ਼ਾਰ ਦੇ ਕਾਰੋਬਾਰੀ ਦੇ ਸਿਰ 'ਚ ਲੱਗੀ ਗੋਲ਼ੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News