ਇਟਲੀ ਤੋਂ ਦੁੱਖਦਾਇਕ ਖ਼ਬਰ, ਪੰਜਾਬੀ ਵਿਅਕਤੀ ਦੀ ਕੰਮ ਦੌਰਾਨ ਹਾਦਸੇ 'ਚ ਮੌਤ

Monday, Sep 21, 2026 - 05:19 PM (IST)

ਇਟਲੀ ਤੋਂ ਦੁੱਖਦਾਇਕ ਖ਼ਬਰ, ਪੰਜਾਬੀ ਵਿਅਕਤੀ ਦੀ ਕੰਮ ਦੌਰਾਨ ਹਾਦਸੇ 'ਚ ਮੌਤ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਜ਼ਿਲ੍ਹਾ ਸਲੈਰਨੋ ਅਧੀਨ ਪੈਂਦੇ ਪਿੰਡ ਮੱਤੀਨੇਲਾ ਵਿਖੇ ਕੰਮ ਦੌਰਾਨ ਇਕ 40 ਸਾਲਾ ਪੰਜਾਬੀ ਵਿਅਕਤੀ ਦੀਪਕ ਸੋਹੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁੱਖਦਾਇਕ ਘਟਨਾ ਕਾਰਨ ਇਟਲੀ ਦੇ ਪੰਜਾਬੀ ਭਾਈਚਾਰੇ  ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪੰਜਾਬੀ ਨੌਜਵਾਨ ਇੱਕ ਦੁੱਧ ਡੇਅਰੀ ਵਾਲੇ ਫਾਰਮ 'ਤੇ ਕੰਮ ਕਰਦਾ ਸੀ ਅਤੇ ਉਸੇ ਫਾਰਮ ਦੀ ਛੱਤ ਦੀ ਸਾਫ ਸਫਾਈ ਕਰਦਿਆਂ ਹੇਠਾਂ ਡੱਗਣ ਕਾਰਨ ਉਸ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ।

ਜਾਣਕਾਰੀ ਮੁਤਾਬਿਕ ਫਾਰਮ ਦੀ ਛੱਤ ਦੇ ਕੁਝ ਹਿੱਸੇ ਨੂੰ ਬਦਲਦਿਆਂ ਵਿਅਕਤੀ ਹੇਠਾਂ ਵੱਲ ਡੱਗ ਗਿਆ। ਬਚਾਅ ਟੀਮਾਂ ਨੇ ਮੌਕੇ 'ਤੇ ਪਹੁੰਚ ਕਰਕੇ ਉਸ ਨੂੰ ਮੁੱਢਲੀ ਸਹਾਇਤਾ ਅਤੇ ਮੈਡੀਕਲ ਸੇਵਾਵਾਂ ਦਿੱਤੀਆਂ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਮ੍ਰਿਤਕ ਜ਼ਿਲ੍ਹਾ ਹੁਸ਼ਿਆਰਪੁਰ , ਮੁਕੇਰੀਆਂ ਨੇੜਲੇ ਪਿੰਡ ਬਦਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-  ਵੱਡੀ ਖ਼ਬਰ : ਕੈਨੇਡਾ 'ਚ ਜਹਾਜ਼ ਹਾਦਸਾ, ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਦੇ ਕਾਨੂੰਨ ਮੁਤਾਬਕ ਅਜਿਹੇ ਕੰਮਾਂ ਨੂੰ ਪੂਰੀ ਸੁਰੱਖਿਆ ਨਾਲ ਕੀਤਾ ਜਾਂਦਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਦੁਰਘਟਨਾ ਦੇ ਅਸਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਦੱਸਣਯੋਗ ਹੈ ਕਿ ਅਜਿਹੀ ਇੱਕ ਦੁਰਘਟਨਾ ਪਹਿਲਾਂ ਵੀ ਇੱਥੋਂ ਦੇ ਸ਼ਹਿਰ ਚਿਸਤੈਰਨਾ ਦੀ ਲਾਤੀਨਾ ਵੇਖੇ ਵਾਪਰੀ ਸੀ,  ਜਿੱਥੇ ਇਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News