ਹੁਣ ਮੂਨਕ ''ਚ ਕੱਟੀ ਗਈ ਔਰਤ ਦੀ ਗੁੱਤ

Saturday, Aug 19, 2017 - 01:33 PM (IST)

ਹੁਣ ਮੂਨਕ ''ਚ ਕੱਟੀ ਗਈ ਔਰਤ ਦੀ ਗੁੱਤ


ਮੂਨਕ(ਸੈਣੀ) - ਵਾਰਡ ਨੰਬਰ 4 'ਚ ਇਕ ਔਰਤ ਦੀ ਗੁੱਤ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਕ੍ਰਿਸ਼ਨਾ ਦੇਵੀ ਪਤਨੀ ਧਰਮਪਾਲ ਵਾਸੀ ਵਾਰਡ ਨੰਬਰ 4 ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਕਮਰੇ 'ਚ ਪਰਿਵਾਰ ਸਮੇਤ ਸੁੱਤੀ ਪਈ ਸੀ ਤਾਂ ਅਚਾਨਕ ਕੁੱਝ ਹਲਚਲ ਮਹਿਸੂਸ ਹੋਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਗੁੱਤ ਕੱਟੀ ਗਈ ਸੀ ਤੇ ਜਦੋਂ ਉਸ ਨੇ ਇਸ ਸਬੰਧੀ ਆਪਣੇ ਘਰ ਵਾਲਿਆਂ ਨੂੰ ਦੱਸਿਆ ਤਾਂ ਸਾਰੇ ਘਰ ਵਾਲਿਆਂ ਨੇ ਇਧਰ ਉਧਰ ਕੱਟੇ ਹੋਏ ਵਾਲ ਤੇ ਕਿਸੇ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਤਾਂ ਕੁਝ ਵੀ ਨਹੀਂ ਮਿਲਿਆ । ਇਸ ਸਬੰਧੀ ਸੂਚਨਾ ਥਾਣਾ ਮੂਨਕ ਵਿਖੇ ਦਿੱਤੀ। ਇਸ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਮੂਨਕ ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਜਾਰੀ ਹੈ ।


Related News