ਸ਼ੱਕੀ ਹਾਲਾਤ ''ਚ ਦੋ ਬੱਚਿਆ ਸਮੇਤ ਔਰਤ ਲਾਪਤਾ
Sunday, May 26, 2019 - 06:40 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਨੇੜਲੇ ਪਿੰਡ ਗੋਨਿਆਣਾ ਵਿਖੇ ਇਕ ਔਰਤ ਦੇ ਆਪਣੇ ਦੋ ਬੱਚਿਆਂ ਸਮੇਤ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਗੋਨਿਆਣਾ ਦੇ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਹੈ। ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਬੀਤੇ ਦਿਨੀਂ ਉਸ ਦੀ ਪਤਨੀ ਰਚਨਾ (38) ਆਪਣੇ ਦੋ ਬੱਚਿਆ ਬਬੀਤਾ (12) ਅਤੇ ਸਚਿਨ (9) ਨੂੰ ਨਾਲ ਲੈ ਕੇ ਬੈਂਕ ਵਿਚ ਆਧਾਰ ਕਾਰਡ ਜਮਾਂ ਕਰਵਾਉਣ ਆਈ ਸੀ ਪਰ ਉਹ ਸ੍ਰੀ ਮੁਕਤਸਰ ਸਾਹਿਬ ਦੇ ਕਿਸੇ ਵੀ ਬੈਂਕ 'ਚ ਨਹੀਂ ਗਈ ਅਤੇ ਰਾਸਤੇ ਵਿਚ ਹੀ ਲਾਪਤਾ ਹੋ ਗਏ।
ਰਾਜ ਕੁਮਾਰ ਮੁਤਾਬਕ ਉਸ ਨੇ ਆਪਣੀ ਪਤਨੀ ਤੇ ਬੱਚਿਆਂ ਦੀ ਬਹੁਤ ਭਾਲ ਕੀਤੀ ਪਰ ਕੋਈ ਪਤਾ ਨਹੀਂ ਚਲਿਆ। ਉਧਰ ਥਾਣਾ ਸਦਰ ਦੇ ਇੰਚਾਰਜ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।