ਚਾਰ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਅਜੇ ਠੰਡੀ ਨਹੀਂ ਹੋਈ ਕਿ ਮੋਗਾ ''ਚ ਵਾਪਰ ਗਿਆ ਇਕ ਹੋਰ ਭਿਆਨਕ ਹਾਦਸਾ

Tuesday, Aug 08, 2017 - 07:31 PM (IST)

ਚਾਰ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਅਜੇ ਠੰਡੀ ਨਹੀਂ ਹੋਈ ਕਿ ਮੋਗਾ ''ਚ ਵਾਪਰ ਗਿਆ ਇਕ ਹੋਰ ਭਿਆਨਕ ਹਾਦਸਾ

ਮੋਗਾ, ਕੋਟ ਈਸੇ ਖਾਂ (ਪਵਰ ਗਰੋਵਰ\ਛਾਬੜਾ)- ਜਿੱਥੇ ਕੱਲ ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਵਿਖੇ ਸੜਕ ਹਾਦਸੇ ਵਿਚ ਮਾਰੇ ਗਏ ਚਾਰ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਅਜੇ ਠੰਡੀ ਨਹੀਂ ਸੀ ਹੋਈ ਕਿ ਸ਼ਹਿਰ ਵਿਚ ਅੱਜ ਇਕ ਹੋਰ ਧਾਰਮਿਕ ਖਿਆਲਾਂ ਦੀ ਔਰਤ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੋਟ ਇਸੇ ਖਾਂ ਦੀ ਰਹਿਣ ਵਾਲੀ ਹਰਜੀਤ ਕੌਰ ਪਤਨੀ ਕਿੱਕਰ ਸਿੰਘ ਰੋਜ਼ਾਨਾ ਆਪਣੇ ਸ਼ਹਿਰ ਤੋਂ ਚਾਰ ਕਿਲੋਮੀਟਰ ਦੂਰ ਗੁਰਦੁਆਰਾ ਨਾਨਕਸਰ ਠਾਟ ਮਸੀਤਾਂ ਵਿਖੇ ਨਤਮਸਤਕ ਹੋਣ ਜਾਂਦੀ ਸੀ।
ਰੋਜ਼ਾਨਾ ਵਾਂਗ ਜਦੋਂ ਉਕਤ ਔਰਤ ਮੰਗਲਵਾਰ ਮੱਥਾ ਟੇਕ ਕੇ ਜਦੋਂ ਬਾਹਰ ਸੜਕ 'ਤੇ ਆਈ ਤਾਂ ਉਸ ਨੇ ਘਰ ਪਹੁੰਚਣ ਲਈ ਇਕ ਸਕੂਟਰ ਸਵਾਰ ਵਿਅਕਤੀ ਤੋਂ ਲਿਫਟ ਲੈ ਲਈ ਅਜੇ ਥੋੜ੍ਹੀ ਦੂਰ ਹੀ ਪਹੁੰਚੇ ਸੀ ਕਿ ਇਕ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਬੱਸ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਹਰਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸਕੂਟਰੀ ਚਾਲਕ ਪ੍ਰੀਤਮ ਸਿੰਘ ਜ਼ਖਮੀ ਹੋ ਗਿਆ।


Related News