ਬਿਨ੍ਹਾਂ ਟਿਕਟ ਰੇਲ ਦਾ ਸਫਰ ਕਰਨ ਵਾਲੇ ਨੌਜਵਾਨਾਂ ਨੂੰ ਮਹਿਲਾ ਚੈਕਰ ਨੇ ਠੋਕਿਆ ਜੁਰਮਾਨ
Sunday, Aug 06, 2017 - 05:33 PM (IST)
ਬਟਾਲਾ(ਬੇਰੀ) - ਅੱਜ ਬਟਾਲਾ ਰੇਲਵੇ ਸਟੇਸ਼ਨ 'ਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਉਸਨੂੰ ਦੇਖ ਕੇ ਤਾਂ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਰੇਲਵੇ ਸਟੇਸ਼ਨ 'ਤੇ ਕਿਸੇ ਤਰ੍ਹਾਂ ਦਾ ਹੰਗਾਮਾ ਹੋਇਆ ਹੋਵੇ ਪਰ ਅਜਿਹੀ ਗੱਲ ਨਹੀਂ ਸੀ ਕਿਉਂਕਿ ਇਸ ਦੌਰਾਨ ਬਟਾਲਾ ਰੇਲਵੇ ਜੰਕਸ਼ਨ 'ਤੇ ਜਦੋਂ ਰੇਲਗੱਡੀ ਪਹੁੰਚੀ ਤਾਂ ਉਸ ਵਿਚੋਂ ਕਈ ਯਾਤਰੀ ਬਿਨ੍ਹਾਂ ਟਿਕਟ ਦੇ ਰੇਲ ਸਫਰ ਕਰਦੇ ਫੜੇ ਗਏ ਅਤੇ ਇਨ੍ਹਾਂ ਯਾਤਰੀਆਂ ਵਿਚ ਵੱਧ ਗਿਣਤੀ ਨੌਜਵਾਨਾਂ ਦੀ ਸੀ ਜਿਨ੍ਹਾਂ ਨੂੰ ਰੇਲਗੱਡੀ ਵਿਚ ਡਿਊਟੀ ਦੇ ਰਹੀ ਮਹਿਲਾ ਚੈਕਰ ਨੇ ਬਣਦਾ ਜੁਰਮਾਨਾ ਠੋਕਿਆ ਅਤੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਨਾਲ ਟ੍ਰੇਨ ਵਿਚ ਬਿਨ੍ਹਾਂ ਟਿਕਟ ਸਫਰ ਕਰਨ ਦੀ ਤਾੜਨਾ ਕੀਤੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਅੱਜ ਕਰੀਬ ਸੈਂਕੜੇ ਯਾਤਰੀ ਬਿਨ੍ਹਾਂ ਟਿਕਟ ਰੇਲਗੱਡੀ 'ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਨੂੰ ਰਵਾਨਾ ਹੋਏ ਹਨ।
