ਨੰਗਲ ਨਹਿਰ ''ਚੋਂ ਮਿਲੀ ਬਿਨਾਂ ਸਿਰ ਤੋਂ ਲਾਸ਼

Wednesday, Mar 21, 2018 - 12:11 AM (IST)

ਨੰਗਲ ਨਹਿਰ ''ਚੋਂ ਮਿਲੀ ਬਿਨਾਂ ਸਿਰ ਤੋਂ ਲਾਸ਼

ਨੰਗਲ, (ਰਾਜਵੀਰ)- ਨੰਗਲ ਦੀ ਭਾਖੜਾ ਨਹਿਰ ਨੰਗਲ ਹੈਡਲ ਚੈਨਲ 'ਚ ਸ਼ਾਮ ਸਮੇਂ ਕੁਝ ਲੋਕਾਂ ਨੇ ਬਿਨਾਂ ਸਿਰ ਤੋਂ ਇਕ ਲਾਸ਼ ਪਾਣੀ 'ਚ ਤੈਰਦੀ ਹੋਈ ਦੇਖੀ। ਜਿਸ ਉਪਰੰਤ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਇਸ ਘਟਨਾ ਨਾਲ ਜਿੱਥੇ ਇਲਾਕੇ 'ਚ ਸਨਸਨੀ ਫੈਲ ਗਈ ਉਥੇ ਪੁਲਸ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕੀਤੀ ਹੈ।
ਇਹ ਲਾਸ਼ ਪਿੰਡ ਰਾਏਪੁਰ ਭਾਖੜਾ ਨਹਿਰ ਨੰਗਲ ਹੈਡਲ ਚੈਨਲ 'ਤੇ ਬਣੇ ਸਾਈਫਨ ਬ੍ਰਿਜ ਦੇ ਕੋਲ ਪਾਣੀ 'ਚ ਤੈਰ ਰਹੀ ਸੀ। ਪਿੰਡ ਵੱਲ ਜਾ ਰਹੇ ਲੋਕਾਂ ਨੇ ਇਸ ਲਾਸ਼ ਨੂੰ ਦੇਖਿਆ। ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਪਾਣੀ 'ਚ ਤੈਰ ਰਹੀ ਲਾਸ਼ ਨੂੰ ਦੇਖਿਆ ਅਤੇ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਲਾਸ਼ ਕਿਸ ਦੀ ਹੈ।
ਇਸ ਲਾਸ਼ ਦਾ ਸਿਰ ਪਹਿਲੇ ਤੋਂ ਹੀ ਗਾਇਬ ਸੀ ਜਾਂ ਪਾਣੀ 'ਚ ਜ਼ਿਆਦਾ ਸਮਾਂ ਰਹਿਣ ਕਾਰਨ ਸਿਰ ਧੜ ਤੋਂ ਅਲੱਗ ਹੋ ਗਿਆ। ਇਹ ਕਹਿਣਾ ਅਜੇ ਸੰਭਵ ਨਹੀਂ ਹੈ। ਲਾਸ਼ ਦੇਖਣ 'ਚ ਬਹੁਤ ਪੁਰਾਣੀ ਅਤੇ 40 ਸਾਲ ਦੇ ਕਰੀਬ ਉਮਰ ਦੇ ਵਿਅਕਤੀ ਦੀ ਲੱਗ ਰਹੀ ਹੈ। ਫਿਲਹਾਲ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।


Related News