ਤਾਰਾਂ ਸਪਾਰਕ ਹੋਣ ਨਾਲ ਦੁਕਾਨ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

Saturday, Jun 16, 2018 - 06:04 AM (IST)

ਤਾਰਾਂ ਸਪਾਰਕ ਹੋਣ ਨਾਲ ਦੁਕਾਨ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਪੱਟੀ, (ਸੌਰਭ,ਪਾਠਕ)- ਬੀਤੀ ਰਾਤ ਬਿਜਲੀ ਦੀਆਂ  ਤਾਰਾਂ ਸਪਾਰਕ ਹੋਣ ਨਾਲ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਬਾਰੇ ਪਤਾ ਲੱਗਾ। ਜਾਣਕਾਰੀ ਅਨੁਸਾਰ ਮਾਸਟਰ ਮੇਜਰ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਸਾਡੀ ਘਾਟੀ ਬਾਜ਼ਾਰ ਪੱਟੀ ਵਿਖੇ ਦੀਪ ਬੇਕਰੀ ਦੀ ਦੁਕਾਨ ਹੈ। ਬੀਤੀ ਰਾਤ ਅਸੀਂ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਅਤੇ ਕਰੀਬ 12   ਵਜੇ ਰਾਤ ਸਾਨੂੰ ਦੁਕਾਨ ’ਚ ਅੱਗ ਬਾਰੇ ਪਤਾ ਲੱਗਾ ਤਾਂ ਅਸੀਂ ਤੁਰੰਤ ਆਏ ਤਾਂ ਵੇਖਿਆ ਕਿ ਦੁਕਾਨ ਨੂੰ ਅੱਗ ਲੱਗੀ ਹੋਈ ਸੀ। ਅਸੀਂ ਆਸ-ਪਾਸ ਰਹਿੰਦੇ ਦੁਕਾਨਦਾਰ ਅਤੇ ਮੁਹੱਲਾ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ। ਸਾਡਾ ਕਰੀਬ 50 ਹਜ਼ਾਰ ਰੁਪਏ ਨਕਦੀ ਅਤੇ 4 ਲੱਖ ਰੁਪਏ ਦਾ ਸਾਮਾਨ, ਮਨਿਆਰੀ ਦਾ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੱਟੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਕਾਰਵਾਈ ਕੀਤੀ। ਦੁਕਾਨ ਮਾਲਕ ਮੇਜਰ ਸਿੰਘ ਨੇ ਨੁਕਸਾਨ ਦੀ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਲਈ ਮੰਗ ਕੀਤੀ।
 


Related News