ਪਹਾੜਾਂ ''ਚ ਹੋਈ ਪਹਿਲੀ ਬਰਫਬਾਰੀ ਨੇ ਠਾਰਿਆ ''ਪੰਜਾਬ'', ਨਿਕਲਣ ਲੱਗੇ ਕੰਬਲ ਤੇ ਰਜਾਈਆਂ
Sunday, Nov 01, 2020 - 10:55 AM (IST)
ਚੰਡੀਗੜ੍ਹ : ਬੀਤੇ ਦਿਨੀਂ ਹਿਮਾਚਲ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ ਕਾਰਨ ਮੌਸਮ ਦਾ ਮਿਜਾਜ਼ ਬਦਲਦਾ ਹੋਇਆ ਦਿਖਾਈ ਦਿੱਤਾ। ਹਿਮਾਚਲ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਵੀ ਬਰਫ ਕਾਰਨ ਢਕਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ
ਇੱਥੇ ਸੀਜ਼ਨ ਦੀ ਪਹਿਲੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਹੀ ਪੰਜਾਬ 'ਚ ਵੀ ਠੰਡ ਨੇ ਦਸਤਕ ਦੇ ਦਿੱਤੀ ਹੈ। ਹਿਮਾਚਲ ਦੇ ਇਲਾਕਿਆਂ 'ਚ ਘੱਟ ਰਹੇ ਪਾਰੇ ਦਾ ਅਸਰ ਪੰਜਾਬ 'ਚ ਸਾਫ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ : ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ ਤੇ ਮਲਟੀਪਲੈਕਸ
ਸੂਬੇ 'ਚ ਸਵੇਰੇ ਅਤੇ ਸ਼ਾਮ ਦੀ ਠੰਡ ਦੇ ਨਾਲ-ਨਾਲ ਦਿਨ ਵੇਲੇ ਵੀ ਤਾਪਮਾਨ ਘਟਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੇ ਗਰਮ ਕੱਪੜੇ, ਕੰਬਲ ਅਤੇ ਰਜਾਈਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਅੱਜ ਤੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਲੱਗੇਗੀ ਵਿਆਜ-ਪੈਨਲਟੀ
ਬੀਤੇ ਦਿਨੀਂ ਜਲੰਧਰ 'ਚ ਰਾਤ ਦਾ ਪਾਰਾ 8 ਡਿਗਰੀ, ਅੰਮ੍ਰਿਤਸਰ 'ਚ 10.9 ਡਿਗਰੀ ਸੈਲਸੀਅਸ ਰਿਹਾ। ਮੌਸਮ ਮਹਿਕਮੇ ਮੁਤਾਬਕ ਮੌਸਮ ਦੇ ਕਰਵਟ ਬਦਲਣ ਨਾਲ ਹੁਣ ਮੈਦਾਨੀ ਇਲਾਕਿਆਂ 'ਚ ਵੀ ਠੰਡ ਵਧਣੀ ਸ਼ੁਰੂ ਹੋ ਗਈ ਹੈ।