ਧੁੱਪ ਨੇ ਠੰਡ ਤੋਂ ਲੋਕਾਂ ਨੂੰ ਦਿੱਤੀ ਰਾਹਤ, ਸ਼ਾਮ ਨੂੰ ਚੱਲੀਆਂ ਸਰਦ ਹਵਾਵਾਂ

01/01/2020 11:36:00 AM

ਚੰਡੀਗੜ੍ਹ (ਪਾਲ) : ਸ਼ਹਿਰ 'ਚ ਮੰਗਲਵਾਰ ਨੂੰ ਨਿਕਲੀ ਧੁੱਪ ਨੇ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਦਿੱਤੀ। ਦਿਨ ਭਰ ਖਿੜੀ ਧੁੱਦ ਨੇ ਠੰਡ ਦਾ ਘੱਟ ਅਹਿਸਾਸ ਕਰਵਾਇਆ। ਇਸ ਦੇ ਬਾਵਜੂਦ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 16.6 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਬੁੱਧਵਾਰ ਮਤਲਬ ਕਿ ਇਕ ਜਨਵਰੀ ਨੂੰ ਬੱਦਲ ਛਾਏ ਰਹਿਣਗੇ। ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਰਹੇਗਾ। ਹਿਮਾਲਿਆ ਵਲੋਂ ਸ਼ੁਰੂ ਹੋਇਆ ਵੈਸਟਰਨ ਡਿਸਟਰਬੈਂਸ 31 ਤਰੀਕ ਨੂੰ ਸਾਊਥ, ਹਰਿਆਣਾ ਤੇ ਦਿੱਲੀ ਤੱਕ ਪਹੁੰਚ ਗਿਆ। ਇਸ ਨਾਲ 1 ਅਤੇ 2 ਜਨਵਰੀ ਨੂੰ ਸ਼ਹਿਰ 'ਚ ਬਾਰਸ਼ ਦੇ ਆਸਾਰ ਹਨ। ਬਾਰਸ਼ ਤੋਂ ਬਾਅਦ ਭਾਵੇਂ ਹੀ ਧੁੰਦ ਤੋਂ ਨਿਜਾਤ ਮਿਲ ਸਕੇਗੀ ਪਰ ਠੰਡ ਘੱਟ ਨਹੀਂ ਹੋਵੇਗੀ।


Babita

Content Editor

Related News