ਸ਼ਰਾਬ ਦੇ 11 ਠੇਕਿਆਂ ’ਚੋਂ ਸਿਰਫ਼ ਇੱਕ ਠੇਕੇ ਦੀ ਹੋਈ ਨਿਲਾਮੀ

Tuesday, May 20, 2025 - 11:58 AM (IST)

ਸ਼ਰਾਬ ਦੇ 11 ਠੇਕਿਆਂ ’ਚੋਂ ਸਿਰਫ਼ ਇੱਕ ਠੇਕੇ ਦੀ ਹੋਈ ਨਿਲਾਮੀ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ ਖਾਲੀ ਪਏ 11 ਠੇਕਿਆਂ ਵਿਚੋਂ ਸੋਮਵਾਰ ਨੂੰ ਸਿਰਫ਼ ਇੱਕ ਹੀ ਠੇਕੇ ਦੀ ਨਿਲਾਮੀ ਹੋਈ। ਇੰਡਸਟਰੀਅਲ ਏਰੀਆ ਫੇਜ਼ 1 ਸਥਿਤ ਐੱਮ. ਡਬਲਿਊ. ਮਾਰਕੀਟ ਦਾ ਠੇਕਾ 4 ਕਰੋੜ 45 ਲੱਖ ਦਾ ਕੁਲਬੀਰ ਰਾਣਾ ਨੇ ਲਿਆ ਹੈ। ਇਸ ਤੋਂ ਪਹਿਲਾਂ ਇਹ ਠੇਕਾ 10 ਕਰੋੜ ’ਚ ਨਿਸ਼ਾ ਕਾਰਕੀ ਨੇ ਲਿਆ ਸੀ, ਪਰ ਠੇਕੇ ਦੀ ਸਿਕਿਓਰਿਟੀ ਮਨੀ ਜਮ੍ਹਾਂ ਨਾ ਕਰਵਾਉਣ ਕਾਰਨ ਠੇਕੇਦਾਰ ਨੂੰ ਆਬਕਾਰੀ ਅਤੇ ਕਰ ਵਿਭਾਗ ਨੇ ਬਲੈਕਲਿਸਟ ਕਰ ਦਿੱਤਾ ਸੀ। ਹੁਣ ਚੰਡੀਗੜ੍ਹ ਵਿਚ 10 ਠੇਕੇ ਨਿਲਾਮ ਹੋਣੇ ਬਾਕੀ ਹਨ। ਠੇਕਿਆਂ ਦੀ ਨਿਲਾਮੀ ਦੀ ਮਿਤੀ ਅੱਜ ਤੈਅ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 14 ਮਈ ਨੂੰ ਹੋਈ ਨਿਲਾਮੀ ’ਚ 17 ਵਿਚੋਂ ਸਿਰਫ਼ 6 ਸ਼ਰਾਬ ਦੇ ਠੇਕੇ ਵਿਕੇ ਸਕੇ ਸਨ।

ਇਨ੍ਹਾਂ ਤੋਂ ਵਿਭਾਗ ਨੂੰ 24.32 ਕਰੋੜ ਰੁਪਏ ਦੀ ਤੈਅ ਕੀਮਤ ਦੇ ਮੁਕਾਬਲੇ 39.60 ਕਰੋੜ ਰੁਪਏ ਦੀ ਕਮਾਈ ਹੋਈ। 8 ਮਈ ਨੂੰ ਹੋਈ ਨਿਲਾਮੀ ’ਚ 21 ਵਿਚੋਂ 11 ਠੇਕਿਆਂ ਦੀ ਨਿਲਾਮੀ ਹੋਈ ਸੀ ਅਤੇ ਵਿਭਾਗ ਨੂੰ 60.76 ਕਰੋੜ ਰੁਪਏ ਮਿਲੇ ਸਨ, ਜਦੋਂ ਕਿ ਇੰਨ੍ਹਾਂ ਦੀ ਰਿਜ਼ਰਵ ਕੀਮਤ 47.97 ਕਰੋੜ ਰੁਪਏ ਸੀ। ਆਬਕਾਰੀ ਅਤੇ ਕਰ ਵਿਭਾਗ ਨੇ ਕਰੋੜਾਂ ਰੁਪਏ ਦੀ ਬੋਲੀ ਲਗਾਉਣ ਦੇ ਬਾਅਦ ਠੇਕਿਆਂ ਦੀ ਫੀਸ ਜਮ੍ਹਾਂ ਨਹੀਂ ਕਰਵਾਈ ਸੀ। ਇਸ ਲਈ ਹੁਣ ਵਿਭਾਗ ਨੇ ਸਿਕਿਓਰਿਟੀ ਮਨੀ ਜਮ੍ਹਾਂ ਨਾ ਕਰਵਾਉਣ ਵਾਲੇ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਬਲੈਕਲਿਸਟ ਕਰ ਦਿੱਤਾ ਹੈ।

ਜਿਨ੍ਹਾਂ ’ਚ ਉਹ ਸੈਕਟਰ-20ਡੀ (ਵਿਜੇਂਦਰ), ਸੈਕਟਰ-22ਬੀ 2 ਠੇਕੇ (ਕਮਲ ਕਰਕੀ, ਅਜੈ ਮਹਰਾ), ਸੈਕਟਰ-22ਸੀ 2 ਠੇਕੇ (ਕਮਲ ਕਾਰਕੀ, ਅਜੈ ਮਹਰਾ), ਇੰਡਸਟਰੀਅਲ ਏਰੀਆ ਫੇਜ਼-1 (ਨਿਸ਼ਾ ਕਾਰਕੀ) ਅਤੇ ਮਨੀਮਾਜਰਾ ਸ਼ਿਵਾਲਿਕ ਗਾਰਡਨ ਦੇ ਸਾਹਮਣੇ (ਨੀਰਜ ਸ਼ਰਮਾ) ਸਥਿਤ ਹਨ। ਇਹ ਸਾਰੇ ਠੇਕੇ ਹੁਣ ਦੁਬਾਰਾ ਨਿਲਾਮੀ ਵਿਚ ਸ਼ਾਮਲ ਕੀਤੇ ਜਾਣਗੇ। ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਹੋਈ ਤੀਜੀ ਨਿਲਾਮੀ ਵਿਚ 28 ਵਿਚੋਂ ਸਿਰਫ਼ 7 ਠੇਕਿਆਂ ਦੀ ਨਿਲਾਮੀ ਹੋ ਸਕੀ ਸੀ। 21 ਅਪ੍ਰੈਲ ਨੂੰ 48 ਠੇਕਿਆਂ ਦੀ ਨਿਲਾਮੀ ਹੋਈ ਸੀ, ਜਿਨ੍ਹਾਂ ਦੇ ਲਾਇਸੈਂਸ ਬੈਂਕ ਗਰੰਟੀ ਨਾ ਜਮ੍ਹਾਂ ਕਰਵਾਉਣ ਕਾਰਨ ਰੱਦ ਕਰ ਦਿੱਤੇ ਗਏ ਸਨ, ਪਰ ਉਦੋਂ ਵੀ ਸਿਰਫ਼ 20 ਠੇਕੇ ਹੀ ਵਿਕੇ। 21 ਮਾਰਚ ਨੂੰ ਹੋਈ ਸਭ ਤੋਂ ਵੱਡੀ ਨਿਲਾਮੀ ’ਚ 97 ਵਿਚੋਂ 96 ਠੇਕਿਆਂ ਦੀ ਨਿਲਾਮੀ ਸਫ਼ਲ ਰਹੀ ਸੀ, ਜਿਸ ਨਾਲ ਸਰਕਾਰ ਨੂੰ 606 ਕਰੋੜ ਰੁਪਏ ਦੀ ਆਮਦਨ ਹੋਈ ਸੀ।
 


author

Babita

Content Editor

Related News