ਭੋਗਪੁਰ ''ਚ ਲੁਟੇਰਿਆਂ ਨੇ ਤੜਕੇ ਸਵੇਰੇ ਲੁੱਟਿਆ ਸ਼ਰਾਬ ਦਾ ਠੇਕਾ

Tuesday, Jan 19, 2021 - 12:03 PM (IST)

ਭੋਗਪੁਰ ''ਚ ਲੁਟੇਰਿਆਂ ਨੇ ਤੜਕੇ ਸਵੇਰੇ ਲੁੱਟਿਆ ਸ਼ਰਾਬ ਦਾ ਠੇਕਾ

ਭੋਗਪੁਰ (ਰਾਣਾ ਭੋਗਪੁਰੀਆ) : ਅੱਜ ਤੜਕਸਾਰ ਕਰੀਬ ਸਾਢੇ ਤਿੰਨ ਵਜੇ ਅਣਪਛਾਤੇ ਤਿੰਨ ਲੁਟੇਰਿਆਂ ਨੇ ਭੋਗਪੁਰ ਜੀ. ਟੀ. ਰੋਡ 'ਤੇ ਆਦਮਪੁਰ ਟੀ-ਪੁਆਇੰਟ 'ਤੇ ਸਥਿਤ ਸ਼ਰਾਬ ਦਾ ਠੇਕਾ ਲੁੱਟ ਲਿਆ। ਲੁਟੇਰੇ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਠੇਕੇ ਦੇ ਕਰਿੰਦੇ ਵਿਨੋਦ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਹਿਮਾਚਲ ਪ੍ਰਦੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਠੇਕੇ ਅੰਦਰ ਸੁੱਤਾ ਹੋਇਆ ਸੀ ਅਤੇ ਲੁਟੇਰੇ ਸ਼ਟਰ ਤੋੜ ਕੇ ਠੇਕੇ ਅੰਦਰ ਦਾਖ਼ਲ ਹੋਏ।

ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੱਲੇ 'ਚੋਂ 20 ਹਜ਼ਾਰ ਰੁਪਏ ਲੁੱਟ ਲਏ। ਲੁਟੇਰੇ ਜਦੋਂ ਸ਼ਰਾਬ ਲੁੱਟਣ ਲੱਗੇ ਤਾਂ ਉਸ ਵੱਲੋਂ ਵਿਰੋਧ ਕਰਨ 'ਤੇ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਕਾਫੀ ਗੁੱਝੀਆਂ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਲੁਟੇਰਿਆਂ ਕੋਲ ਲੋਹੇ ਦੇ ਰਾਡ ਸਨ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News