ਧੂੜ ਭਰੀ ਹਨ੍ਹੇਰੀ ਤੇ ਬਾਰਿਸ਼ ਨਾਲ ਲੁਧਿਆਣਾ ’ਚ ਜਨ ਜੀਵਨ ਪ੍ਰਭਾਵਿਤ
Saturday, Apr 17, 2021 - 07:57 PM (IST)
ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਦੁਪਹਿਰ ਸਮੇਂ 50 ਤੋਂ 60 ਕਿਲੋਮੀਟਰ ਦੀ ਰਫਤਾਰ ਨਾਲ ਚੱਲੀ ਧੂੜ ਭਰੀ ਹਨੇਰੀ ਅਤੇ ਹਲਕੀ ਬਾਰਿਸ਼ ਨਾਲ ਜਨ ਜੀਵਨ ਕੁਝ ਸਮੇਂ ਦੇ ਲਈ ਪ੍ਰਭਾਵਿਤ ਹੋ ਕੇ ਰਹਿ ਗਿਆ। ਤੇਜ਼ ਹਨ੍ਹੇਰੀ ਕਾਰਨ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਧੂੜ ਹੀ ਧੂੜ ਹੋ ਗਈ, ਜਿਸ ਨਾਲ ਵਿਜ਼ੀਬਿਲਟੀ ਨਾ ਦੇ ਬਰਾਬਰ ਰਹਿ ਗਈ। ਸੜਕਾਂ ’ਤੇ ਆਵਾਜਾਈ ਰੁਕ ਕੇ ਰਹਿ ਗਈ। ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡ ਟੁੱਟ ਕੇ ਸੜਕਾਂ ’ਤੇ ਆ ਡਿੱਗੇ। ਬਿਜਲੀ ਲਾਈਨਾਂ ’ਤੇ ਦਰੱਖਤਾਂ ਦੇ ਡਿੱਗਣ ਨਾਲ ਕਈ ਘੰਟੇ ਬਿਜਲੀ ਸਪਲਾਈ ਵੀ ਠੱਪ ਰਹੀ। ਕੁਝ ਮਿੰਟਾਂ ਦੀ ਇਸ ਕੁਦਰਤੀ ਆਫਤ ਨਾਲ ਘਰ ਅਤੇ ਆਫਿਸ ਧੂੜ ਨਾਲ ਭਰ ਗਏ। ਰਾਹਗੀਰਾਂ ਦਾ ਹਨੇਰੀ ਕਾਰਨ ਕਦਮ-ਕਦਮ ਅੱਗੇ ਵਧਾਉਣਾ ਮੁਸ਼ਕਲ ਹੋ ਗਿਆ।
ਮੌਸਮ ਦੇ ਵਿਗੜਦੇ ਮਿਜਾਜ਼ ਕਾਰਣ ਕਿਸਾਨ ਚਿੰਤਾ ’ਚ ਡੁੱਬੇ
ਅੱਜ ਦੁਪਹਿਰ ਦੇ ਮੌਸਮ ਦਾ ਮਿਜਾਜ਼ ਇਕਦਮ ਨਾਲ ਵਿਗੜ ਗਿਆ ਤਾਂ ਕਿਸਾਨ ਚਿੰਤਾ ਵਿਚ ਡੁੱਬ ਗਏ ਕਿਉਂਕਿ ਇਸ ਸਮੇਂ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਜਦ ਕੁਝ ਸਮੇਂ ਤੋਂ ਬਾਅਦ ਹਨ੍ਹੇਰੀ ਅਤੇ ਬਾਰਿਸ਼ ਰੁਕੀ ਤਾਂ ਜਾ ਕੇ ਕਿਸਾਨਾਂ ਦੇ ਸਾਹ ’ਚ ਸਾਹ ਆਏ।
ਇਹ ਵੀ ਪੜ੍ਹੋ : ਟਕਸਾਲੀ ਤੇ ਡੈਮੋਕ੍ਰੇਟਿਕ ਦੀ ਬੈਠਕ 19 ਨੂੰ, ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ
ਕੀ ਰਿਹਾ ਤਾਪਮਾਨ
ਵੱਧ ਤੋਂ ਵੱਧ ਤਾਪਮਾਨ- 37.6 ਡਿਗਰੀ ਸੈਲਸੀਅਸ
ਘੱਟੋ-ਘੱਟ ਤਾਪਮਾਨ- 18 ਡਿਗਰੀ ਸੈਲਸੀਅਸ
ਕੀ ਕਹਿੰਦੇ ਹਨ ਪੀ. ਏ. ਯੂ. ਦੇ ਮੌਸਮ ਮਾਹਿਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਦੇ ਮਾਹਿਰਾਂ ਨੇ ਦੱਸਿਆ ਕਿ 17 ਅਪ੍ਰੈਲ ਤੱਕ ਇਸੇ ਤਰ੍ਹਾਂ ਦਾ ਮੌਸਮ ਦਾ ਮਿਜਾਜ਼ ਬਣਿਆ ਰਹਿ ਸਕਦਾ ਹੈ। ਉਸ ਤੋਂ ਬਾਅਦ ਮੌਸਮ ਕਲੀਅਰ ਹੋ ਜਾਵੇਗਾ।
ਇਹ ਵੀ ਪੜ੍ਹੋ : ਏ. ਡੀ. ਜੀ. ਪੀ. (ਜੇਲ੍ਹ) ਨੇ ਕਰਣ ਔਜਲਾ ਸਬੰਧੀ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ