ਪਾਸਪੋਰਟ ਬਣਨ ਤਕ ਭਾਰਤ ’ਚ ਹੀ ਰਹੇਗੀ ਪਾਕਿਸਤਾਨ ਦੀ ਭਾਰਤੀ
Thursday, Aug 26, 2021 - 05:30 PM (IST)
ਅੰਮ੍ਰਿਤਸਰ (ਨੀਰਜ) : ਫ਼ਰਵਰੀ 2020 ਤੋਂ ਭਾਰਤ ਵਿਚ ਫਸੇ ਪਾਕਿਸਤਾਨ ਦੇ 46 ਯਾਤਰੀਆਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਸਾਰੇ ਯਾਤਰੀ ਬੁੱਧਵਾਰ ਨੂੰ ਜੁਆਇੰਟ ਚੈੱਕ ਪੋਸਟ ਅਟਾਰੀ ਦੇ ਰਸਤੇ ਪਾਕਿਸਤਾਨ ਰਵਾਨਾ ਵੀ ਹੋ ਗਏ ਪਰ 18 ਮਹੀਨੇ ਦੀ ਭਾਰਤੀ ਅਤੇ ਉਸ ਦਾ ਪਰਿਵਾਰ ਫਿਲਹਾਲ ਭਾਰਤ ਵਿਚ ਹੀ ਰਹਿਣਗੇ। ਜਾਣਕਾਰੀ ਅਨੁਸਾਰ ਭਾਰਤੀ ਦੇ ਪਰਿਵਾਰ ਵਿਚ ਉਸ ਦਾ ਪਿਤਾ ਭੋਜਾ, ਮਾਂ ਸ਼ਾਮਾ, ਭੈਣ ਪੂਨਮ ਅਤੇ ਭਰਾ ਵਿਜੈ ਰਾਮ ਹਨ, ਜੋ ਭਾਰਤੀ ਦਾ ਪਾਸਪੋਰਟ ਬਣਨ ਤੱਕ ਅੰਮ੍ਰਿਤਸਰ ਵਿਚ ਹੀ ਰਹਿਣ ਲਈ ਮਜਬੂਰ ਹਨ। ਭੋਜਾ ਨੇ ਆਪਣੀ ਵਿਥਿਆ ਸੁਣਾਉਂਦੇ ਹੋਏ ਦੱਸਿਆ ਕਿ ਉਸ ਦਾ ਪਰਿਵਾਰ ਫਰਵਰੀ 2020 ਵਿਚ ਹਰਿਦੁਆਰ ਇਸ਼ਨਾਨ ਕਰਨ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਭਾਰਤ ਆਇਆ ਸੀ ਪਰ ਇਸ ਦੌਰਾਨ ਲਾਕਡਾਊਨ ਲੱਗ ਗਿਆ ਅਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤਕ ਉਹ ਭਾਰਤ ਵਿਚ ਫਸੇ ਰਹੇ ਅਤੇ ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਦੇ ਰਹੇ।
ਇਹ ਵੀ ਪੜ੍ਹੋ : ਡੀ. ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਵੱਡੀ ਜਿੱਤ ਅਕਾਲੀ ਦਲ ਲਈ ਸ਼ੁੱਭ ਸੰਕੇਤ
ਭੋਜਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਕੋਲ ਪਾਸਪੋਰਟ ਹਨ ਪਰ ਭਾਰਤੀ ਦਾ ਪਾਸਪੋਰਟ ਬਣਨ ਲਈ ਉਨ੍ਹਾਂ ਕੋਲ ਰੁਪਏ ਨਹੀਂ ਹਨ, ਦੂਜੇ ਪਾਸੇ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵੱਲੋਂ ਭਾਰਤੀ ਦਾ ਪਾਸਪੋਰਟ ਬਣਾਉਣ ਅਤੇ ਉਸ ਦੇ ਪਰਿਵਾਰ ਦੇ ਖਾਣ-ਪੀਣ ਦੀ ਵਿਵਸਥਾ ਕਰਵਾਈ ਜਾ ਰਹੀ ਹੈ ਤਾਂ ਕਿ ਭਾਰਤੀ ਨੂੰ ਜਲਦ ਤੋਂ ਜਲਦ ਪਾਕਿਸਤਾਨ ਭੇਜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਸਾਰੇ ਪਾਕਿਸਤਾਨੀ ਯਾਤਰੀ ਮੰਗਲਵਾਰ ਦੀ ਸ਼ਾਮ ਨੂੰ ਹੀ ਪਾਕਿਸਤਾਨ ਰਵਾਨਾ ਹੋ ਗਏ ਸਨ ਪਰ ਪਾਕਿਸਤਾਨ ਰੇਂਜਰਸ ਅਤੇ ਇਮੀਗ੍ਰੇਸ਼ਨ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਸੀ ਕਿ ਤੁਸੀਂ ਕੋਰੋਨਾ ਦਾ ਆਈ. ਟੀ. ਪੀ. ਸੀ. ਆਰ. ਟੈਸਟ ਕਰਵਾ ਕੇ ਆਓ ਅਤੇ ਤੁਹਾਡੀ ਰਿਪੋਰਟ ਦਾ ਪ੍ਰਮਾਣ ਪੱਤਰ ਵੀ ਅੰਗਰੇਜ਼ੀ ਭਾਸ਼ਾ ਵਿਚ ਲਿਖਿਆ ਹੋਣਾ ਚਾਹੀਦਾ ਹੈ । ਰਿਪੋਰਟ ਵੀ ਨੈਗੇਟਿਵ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਪੰਥਕ ਵਚਨਬੱਧਤਾ ’ਤੇ ਸਵਾਲ ਕਰਨ ਵਾਲਿਆਂ ਨੂੰ ਸੰਗਤ ਨੇ ਸਿਖਾਇਆ ਸਬਕ : ਸੁਖਬੀਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ