ਚੰਡੀਗੜ੍ਹ ’ਚ ਲੋਕਤੰਤਰ ਦਾ ਕਤਲ ਹੋਇਆ, ਭਾਜਪਾ ਦੇ ਧੱਕੇ ਖ਼ਿਲਾਫ਼ ਅਦਾਲਤ ਜਾਵਾਂਗੇ : ਭਗਵੰਤ ਮਾਨ

Tuesday, Jan 30, 2024 - 06:35 PM (IST)

ਚੰਡੀਗੜ੍ਹ ’ਚ ਲੋਕਤੰਤਰ ਦਾ ਕਤਲ ਹੋਇਆ, ਭਾਜਪਾ ਦੇ ਧੱਕੇ ਖ਼ਿਲਾਫ਼ ਅਦਾਲਤ ਜਾਵਾਂਗੇ : ਭਗਵੰਤ ਮਾਨ

ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣ ਵਿਚ ਭਾਜਪਾ ਉਮੀਦਵਾਰ ਦੀ ਜਿੱਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਸ਼ ਦੇ ਲੋਕਤੰਤਰ ਨਾਲ ਖਿਲਵਾੜ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀ ਭਾਜਪਾ ਇਕ ਛੋਟੇ ਜਿਹੇ ਸ਼ਹਿਰ ਵਿਚ ਹਾਰ ਬਰਦਾਸ਼ਤ ਨਹੀਂ ਕਰ ਸਕਦੀ ਉਹ ਲੋਕ ਸਭਾ ਚੋਣਾਂ ਵਿਚ ਆਪਣੀ ਹਾਰ ਕਿਵੇਂ ਵੇਖ ਸਕਦੀ ਹੈ। ਹਾਰ ਹੁੰਦੀ ਵੇਖ ਮਹਿਜ਼ 36 ਵੋਟਾਂ ਦੀ ਗਿਣਤੀ ਵਿਚ ਭਾਜਪਾ ਨੇ ਜੇ ਇੰਨਾ ਵੱਡਾ ਘਪਲਾ ਕਰ ਦਿੱਤਾ ਤਾਂ 90 ਕਰੋੜ ਵੋਟਾਂ ਗਿਣਨ ਵਿੱਚ ਕਿੰਨਾ ਘਪਲਾ ਕੀਤਾ ਜਾ ਸਕਦਾ ਹੈ। ਇਸ ਦਾ ਅੰਦਾਜ਼ਾ ਸੌਖਿਆਂ ਹੀ ਲਗਾਇਆ ਜਾ ਸਕਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ’ਤੇ ਗੰਭੀਰ ਦੋਸ਼ ਲਗਾਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਨਿਲ ਮਸੀਹ ਨੇ ਭਾਜਪਾ ਨਾਲ ਵਫ਼ਾਦਾਰੀ ਨਿਭਾਉਣ ਲਈ ਇਹ ਵਿਸ਼ਵਾਸਘਾਤ ਕੀਤਾ ਹੈ। ਵੋਟ ਗਿਣਤੀ ਸਮੇਂ ਭਾਜਪਾ ਤੇ ਕਾਂਗਰਸ ਦਾ ਕੋਈ ਵੀ ਏਜੰਟ ਕਿਉਂ ਨਹੀਂ ਮੌਜੂਦ ਸੀ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਇਸ ਧੱਕੇ ਖ਼ਿਲਾਫ਼ ਉਹ ਅਦਾਲਤ ਵਿਚ ਜਾਣਗੇ। 

ਇਹ ਵੀ ਪੜ੍ਹੋ : ਭਾਜਪਾ ਨਾਲ ਸਿੱਧੇ ਮੁਕਾਬਲੇ ’ਚ ‘ਇੰਡੀਆ’ ਗਠਜੋੜ ਦੀ ਪਹਿਲੀ ਹਾਰ

ਮੁੱਖ ਮੰਤਰੀ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਕੋਈ ਝੂਠ ਬੋਲਦਾ ਹੈ ਤਾਂ ਉਸ ਦੇ ਹਾਵ-ਭਾਵ ਤੋਂ ਪਤਾ ਲੱਗਾ ਜਾਂਦਾ ਹੈ। ਅਨਿਲ ਮਸੀਹ ਦਾ ਵੀਡੀਓ ਵਿਚ ਇਹੋ ਹਾਲ ਹੈ। ਵੋਟਿੰਗ ਪਰਚੀਆਂ ਦੇਖਦੇ ਦੇਖਦੇ ਉਹ ਕੈਮਰੇ ਇਧਰ ਉਧਰ ਦੇਖ ਰਹੇ ਹਨ ਕਿ ਕਿਤੇ ਕਿਸੇ ਨੂੰ ਕੁਝ ਪਤਾ ਤਾਂ ਨਹੀਂ ਲੱਗਿਆ। ਜਿਸ ਵੋਟ ਨੂੰ ਸਿਲੈਕਟ ਕਰਨਾ ਹੈ, ਉਸ ’ਤੇ ਉਹ ਸਿੱਧੇ ਸਾਈਨ ਕਰ ਰਹੇ ਹਨ ਜਦਕਿ ਜਿਸ ਨੂੰ ਰਿਜੈਕਟ ਕਰਨਾ ਉਸ ਨੂੰ ਆਲੇ ਦੁਆਲੇ ਦੇਖ ਕੇ ਰਿਜੈਕਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਈ. ਵੀ. ਐੱਮ. ਦੀ ਵੋਟਿੰਗ ਖ਼ਤਮ ਹੁੰਦੀ ਹੈ ਤਾਂ ਬਕਾਇਦਾ ਸੀਲ ਲੱਗਦੀ ਹੈ, ਏਜੰਟ ਦੇ ਸਾਈਨ ਹੁੰਦੇ ਹਨ ਅਤੇ ਵੋਟਾਂ ਦੀ ਗਿਣਤੀ ਲਿਖੀ ਜਾਂਦੀ ਹੈ। ਗਿਣਤੀ ਦੌਰਾਨ ਵੀ ਏਜੰਟ ਬੈਠੇ ਹੁੰਦੇ ਹਨ ਅਤੇ ਸਭ ਕੁਛ ਲਿਖਿਆ ਜਾਂਦਾ ਹੈ, ਉਸ ਨੂੰ ਖੋਲ੍ਹਣ ਲੱਗੇ ਵੀ ਗਿਣਤੀ ਦਿਖਾਈ ਜਾਂਦੀ ਹੈ ਪਰ ਚੰਡੀਗੜ੍ਹ ਚੋਣਾਂ ਦੌਰਾਨ ਅਜਿਹੀ ਕੋਈ ਪ੍ਰਕਿਰਿਆ ਨਹੀਂ ਕੀਤੀ ਗਈ। ਇਸ ਚੋਣ ਵਿਚ ਭਾਜਪਾ ਦੇ 16 ਦੇ 16 ਵੋਟ ਸਿਲੈਕਟ ਅਤੇ ਸਾਡੇ 8 ਕੈਂਸਲ ਕਰ ਦਿੱਤੇ ਗਏ। ਇਹ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਐਨਕਾਊਂਟਰ, ਖੇਤਾਂ ਵਿਚ ਗੈਂਗਸਟਰ ਨਾਲ ਹੋਇਆ ਮੁਕਾਬਲਾ, ਦੇਖੋ ਮੌਕੇ ਦੀ ਵੀਡੀਓ

ਅੱਗੋ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਨਿਲ ਮਸੀਹ ਭਾਜਪਾ ਦੇ ਮਨਿਓਰਿਟੀ ਬੈਂਕ ਦਾ ਹੈੱਡ ਹੈ। 18 ਤਾਰੀਖ਼ ਨੂੰ ਇਸ ਨੇ ਕਿਹਾ ਸੀ ਕਿ ਮੇਰੀ ਰੀੜ੍ਹ ਦੀ ਹੱਡੀ ਵਿਚ ਦਰਦ ਹੈ ਨਹੀਂ ਆ ਸਕਦਾ। ਅਸਲ ਵਿਚ ਇਨ੍ਹਾਂ ਦੀ ਰੀੜ੍ਹ ਦੀ ਹੱਡੀ ਹੈ ਹੀ ਨਹੀਂ, ਉਪਰੋਂ ਜਿਹੜਾ ਹੁਕਮ ਆਇਆ ਉਹੀ ਲਿਖਿਆ ਗਿਆ ਹੈ। ਜੇ 36 ਵੋਟਾਂ ਦੀ ਗਿਣਤੀ ਵਿਚ ਭਾਜਪਾ ਘਪਲਾ ਕਰ ਰਹੀ ਹੈ ਤਾਂ 90 ਕਰੋੜ ਵੋਟਾਂ ਗਿਣਨ ਵਿਚ ਕਿੰਨਾ ਘੁਟਾਲਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਸ ਵਿਅਕਤੀ ’ਤੇ ਦੇਸ਼ ਧਰੋਹ ਦਾ ਪਰਚਾ ਹੋਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪੁੱਤ ਕਹਿੰਦਾ ਮਾਂ ਹੁਣ ਮੈਂ ਸੈੱਟ ਹੋ ਗਿਆ ਵਧੀਆ ਜ਼ਿੰਦਗੀ ਜੀਵਾਂਗੇ, ਅਗਲੇ ਦਿਨ ਹੀ ਵਾਪਰ ਗਿਆ ਭਾਣਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News