ਪਤਨੀ ਦਾ ਕਤਲ ਕਰਕੇ ਥਾਣੇ ਪਹੁੰਚਿਆ ਪਤੀ, ਬਿਆਨ ਸੁਣ ਹੈਰਾਨ ਰਹਿ ਗਈ ਪੁਲਸ

Wednesday, Jul 20, 2022 - 06:28 PM (IST)

ਪਤਨੀ ਦਾ ਕਤਲ ਕਰਕੇ ਥਾਣੇ ਪਹੁੰਚਿਆ ਪਤੀ, ਬਿਆਨ ਸੁਣ ਹੈਰਾਨ ਰਹਿ ਗਈ ਪੁਲਸ

ਆਦਮਪੁਰ/ਜਲੰਧਰ (ਦਿਲਬਾਗੀ) : ਨਜ਼ਦੀਕੀ ਪਿੰਡ ਖੁਰਦਪੁਰ ਦੇ ਰਹਿਣ ਵਾਲੇ ਹਰਮੇਸ਼ ਲਾਲ ਉਰਫ ਅਸ਼ੋਕਾ ਪੁੱਤਰ ਮਲਕੀਤ ਚੰਦ ਬੈਂਸ ਵੱਲੋਂ ਆਪਣੀ ਪਤਨੀ ਅੰਜਲੀ (30) ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਹਰਮੇਸ਼ ਲਾਲ ਨੇ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਸ ਕੋਲ ਸਮਰਪਣ ਕਰ ਦਿੱਤਾ। ਥਾਣਾ ਆਦਮਪੁਰ ਦੀ ਪੁਲਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਲਈ ਹੈ ਅਤੇ ਲੋੜੀਂਦੀ ਕਾਰਵਾਈ ਉਪਰੰਤ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭਿਜਵਾ ਦਿੱਤੀ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਲੜ ਉਮਰ ਦਾ ਮੁੰਡਾ, ਕਰਤੂਤ ਸੁਣ ਉੱਡਣਗੇ ਹੋਸ਼

ਮੁਲਜ਼ਮ ਹਰਮੇਸ਼ ਲਾਲ ਨੇ ਕਿਹਾ ਕਿ ਉਸ ਦੀ ਪਤਨੀ ਅੰਜਲੀ ਚਰਿੱਤਰਹੀਣ ਸੀ ਤੇ ਉਹ ਸੁਧਰ ਨਹੀਂ ਰਹੀ ਸੀ, ਜਿਸ ਕਰ ਕੇ ਉਸ ਨੇ ਕਤਲ ਕਰ ਦਿੱਤਾ। ਹਰਮੇਸ਼ ਲਾਲ ਅਤੇ ਅੰਜਲੀ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ ਅਤੇ ਦੋਵਾਂ ਦਾ ਇਹ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਅੰਜਲੀ ਦੀ ਇਕ ਕੁੜੀ ਅਤੇ ਹਰਮੇਸ਼ ਲਾਲ ਦੇ ਪਹਿਲੇ ਵਿਆਹ ਦੇ ਲੜਕਾ-ਲੜਕੀ ਸਨ ਤੇ ਤਿੰਨੋਂ ਬੱਚੇ ਇਨ੍ਹਾਂ ਦੇ ਨਾਲ ਹੀ ਰਹਿੰਦੇ ਸਨ। ਹਰਮੇਸ਼ ਲਾਲ ਆਦਮਪੁਰ ਵਿਖੇ ਕੱਪੜੇ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ। ਮ੍ਰਿਤਕਾ ਦੀ ਮਾਤਾ ਆਸ਼ਾ ਰਾਣੀ ਪਤਨੀ ਕੁਲਵੰਤ ਸਿੰਘ ਵਾਸੀ ਪੂਰਨਪੁਰ (ਜਲੰਧਰ) ਨੇ ਪੁਲਸ ਕੋਲ ਬਿਆਨ ਲਿਖਾਇਆ ਕਿ ਉਸ ਦੇ ਜਵਾਈ ਹਰਮੇਸ਼ ਲਾਲ ਦੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸਨ ਅਤੇ ਉਸ ਨੇ ਕਈ ਵਾਰ ਮੇਰੀ ਲੜਕੀ ਅੰਜਲੀ ਦੀ ਨਾਜਾਇਜ਼ ਕੁੱਟਮਾਰ ਕੀਤੀ ਪਰ ਪੰਚਾਇਤ ਹਰ ਵਾਰ ਸਾਡਾ ਰਾਜ਼ੀਨਾਮਾ ਕਰਵਾ ਦਿੰਦੀ ਸੀ। ਉਸ ਨੇ ਹਰਮੇਸ਼ ਲਾਲ ਖ਼ਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਹਰਮੇਸ਼ ਲਾਲ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਫਰੀਦਕੋਟ ਜੇਲ ’ਚ ਬੰਦ ਗੈਂਗਸਟਰ ਬੱਗਾ ਖਾਨ ਦਾ ਵੱਡਾ ਕਾਂਡ, ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News