ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਵਾਲੇ ਪਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ ''ਚ ਕੀਤਾ ਪੇਸ਼

10/24/2017 6:24:31 PM

ਰਾਹੋਂ (ਪ੍ਰਭਾਕਰ)— 2 ਦਿਨ ਪਹਿਲਾਂ ਪਿੰਡ ਬੁਰਜ ਟਹਿਲ ਦਾਸ ਵਿਖੇ ਸੋਹਰੇ ਪਰਿਵਾਰ ਵੱਲੋਂ 30 ਸਾਲਾ ਨੂੰਹ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਤੇ ਹੈਡ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਮ੍ਰਿਤਕਾ ਜਸਵੀਰ ਕੌਰ ਦੇ ਭਰਾ ਮਨਦੀਪ ਸਿੰਘ ਦੇ ਬਿਆਨਾਂ 'ਤੇ 302 ਦਾ ਮਾਮਲਾ ਦਰਜ ਕਰਕੇ ਫਰਾਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਮੰਗਲਵਾਰ ਐੱਸ. ਐੱਚ. ਓ. ਸੁਭਾਸ਼ ਬਾਠ ਅਤੇ ਹੈਡ ਕਾਂਸਟੇਬਲ ਨੇ ਜਸਵੀਰ ਕੌਰ ਦਾ ਕਤਲ ਕਰਨ ਵਾਲੇ ਉਸ ਦੇ ਪਤੀ ਫੌਜੀ ਗੁਲਜ਼ਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬੁਰਜ ਟਹਿਲ ਦਾਸ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਬੱਸ ਅੱਡਾ ਔੜ ਤੋਂ ਗ੍ਰਿਫਤਾਰ ਕਰ ਲਿਆ। 

PunjabKesari

ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਗੁਲਜ਼ਾਰ ਸਿੰਘ ਦੀ ਨਿਸ਼ਾਨਦੇਹੀ 'ਤੇ ਜਸਵੀਰ ਕੌਰ ਨੂੰ ਜਿਸ ਦੋਨਾਲੀ ਨਾਲ ਗੋਲੀ ਮਾਰੀ ਗਈ ਸੀ, ਉਹ ਗੁਲਜ਼ਾਰ ਸਿੰਘ ਦੀ ਲਾਇਸੈਂਸੀ ਬੰਦੂਕ ਇਕ ਚੱਲਿਆ ਅਤੇ ਇਕ ਜ਼ਿੰਦਾ ਕਾਰਤੂਸ ਬੈੱਡਰੂਮ 'ਚੋਂ ਬਰਾਮਦ ਕਰ ਲਿਆ ਹੈ। ਮੰਗਲਵਾਰ ਮੈਡੀਕਲ ਕਰਵਾਉਣ ਉਪਰੰਤ ਦੋਸ਼ੀ ਗੁਲਜ਼ਾਰ ਸਿੰਘ ਨੂੰ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕਰਕੇ ਚਾਰ ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ। ਜ਼ਿਕਰਯੋਗ ਹੈ ਕਿ ਕਾਤਲ ਗੁਲਜ਼ਾਰ ਸਿੰਘ ਦੀ ਭੈਣ ਮਨਜੀਤ ਕੌਰ ਦਾ ਵੀ ਇਸ ਮੁਕੱਦਮੇ 'ਚ ਨਾ ਦਰਜ ਹੈ ਅਤੇ ਉਸ ਦਾ ਵਿਆਹ ਵੀ 28 ਅਕਤੂਬਰ ਨੂੰ 4 ਦਿਨ ਬਾਅਦ ਪਟਿਆਲਾ ਨਿਵਾਸੀ ਨਾਲ ਰੱਖਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਪੁਲਸ ਭਾਲ ਕਰ ਰਹੀ ਹੈ।


Related News