ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਜਵਾਈ ਦਾ ਖ਼ੌਫਨਾਕ ਕਾਰਾ ਅੱਖੀਂ ਦੇਖ ਦਹਿਲ ਗਿਆ ਦਿਲ

Wednesday, Jul 21, 2021 - 10:30 AM (IST)

ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਜਵਾਈ ਦਾ ਖ਼ੌਫਨਾਕ ਕਾਰਾ ਅੱਖੀਂ ਦੇਖ ਦਹਿਲ ਗਿਆ ਦਿਲ

ਲੁਧਿਆਣਾ (ਜ.ਬ.) : ਇੱਥੇ ਪਿੰਡ ਭੱਟੀਆਂ ਦੀ ਗਗਨਦੀਪ ਕਾਲੋਨੀ ’ਚ ਘਰੇਲੂ ਵਿਵਾਦ ਦੇ ਕਾਰਨ ਇਕ ਨੌਜਵਾਨ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ ਹੈ ਕਿ ਉਸ ਨੇ ਪਤਨੀ ਨੂੰ ਪੱਖੇ ਨਾਲ ਲਟਕਾ ਕੇ ਮਾਰਿਆ। ਮ੍ਰਿਤਕਾ ਦੀ ਸ਼ਨਾਖਤ 31 ਸਾਲਾ ਰੂਬੀ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਭੌਰਾ ਦੇ ਚੰਦਨ ਨਗਰ ਵਾਸੀ ਵਿਕਰਮ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 2007 ਵਿਚ ਰਾਜਾ ਸੇਖੋਂ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਸ਼ਹਿਰ 'ਚ ਧਾਰਾ-144 ਲਾਗੂ ਕਰਕੇ ਲਾਈ ਇਹ ਰੋਕ

PunjabKesari

ਵਿਕਰਮ ਦਾ ਦੋਸ਼ ਹੈ ਕਿ ਉਸ ਦਾ ਜਵਾਈ ਅਕਸਰ ਧੀ ਨਾਲ ਲੜਾਈ ਕਰਦਾ ਸੀ, ਜਿਸ ਤੋਂ ਦੁਖ਼ੀ ਹੋ ਕੇ ਉਹ ਕਿਸੇ ਜਾਣਕਾਰ ਕੋਲ ਰਹਿਣ ਲੱਗੀ। ਜਿਸ ਬਾਰੇ ਧੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਉਨ੍ਹਾਂ ਦੱਸਿਆ ਮੰਗਲਵਾਰ ਉਸ ਦੀ ਪਤਨੀ ਬਬਲੀ, ਉਸ ਦੀ ਛੋਟੀ ਧੀ, ਦੋਹਤਾ-ਦੋਹਤੀ ਅਤੇ ਜਵਾਈ ਰੂਬੀ ਨੂੰ ਮਨਾ ਕੇ ਵਾਪਸ ਲੈ ਆਏ। ਘਰ ਪੁੱਜਦੇ ਹੀ ਰਾਜਾ ਨੇ ਫਿਰ ਰੂਬੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਦੋਵੇਂ ਬੱਚਿਆਂ ਨੂੰ ਦਬਕਾ ਕੇ ਭਜਾ ਦਿੱਤਾ ਅਤੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਨੂੰ ਜ਼ਿੰਦਾ ਨਹੀਂ ਛੱਡੇਗਾ।

ਇਹ ਵੀ ਪੜ੍ਹੋ : ਹੁਣ ਸੌਖੀ ਨਹੀਂ ਹੋਵੇਗੀ ਪੰਜਾਬ 'ਚ ਨਕਲੀ ਸ਼ਰਾਬ ਦੀ ਵਿਕਰੀ, ਸਰਕਾਰ ਲਾਗੂ ਕਰੇਗੀ ਇਹ ਪ੍ਰਣਾਲੀ

ਵਿਕਰਮ ਨੇ ਦੱਸਿਆ ਕਿ ਬੱਚੇ ਘਰ ਪੁੱਜੇ ਅਤੇ ਉਨ੍ਹਾਂ ਨੇ ਇਹ ਗੱਲ ਦੱਸੀ। ਇਸ ਤੋਂ ਬਾਅਦ ਉਹ ਆਪਣੇ ਛੋਟੇ ਜਵਾਈ ਨੂੰ ਨਾਲ ਲੈ ਕੇ ਰੂਬੀ ਦੇ ਘਰ ਪੁੱਜਾ ਤਾਂ ਦਰਵਾਜ਼ਾ ਅੰਦਰੋਂ ਲਾਕ ਸੀ। ਜਲਦਬਾਜ਼ੀ ਵਿਚ ਉਹ ਲਾਕ ਤੋੜ ਕੇ ਅੰਦਰ ਦਾਖਲ ਹੋਇਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਦਹਿਲ ਗਿਆ। ਉਸ ਦੀ ਧੀ ਪੱਖੇ ਨਾਲ ਬੰਨ੍ਹੀ ਚੁੰਨੀ ਦੇ ਸਹਾਰੇ ਲਟਕ ਰਹੀ ਸੀ ਅਤੇ ਜਵਾਈ ਲੱਤਾਂ ਫੜ੍ਹ ਕੇ ਜ਼ੋਰ-ਜ਼ੋਰ ਨਾਲ ਉਸ ਨੂੰ ਹੇਠਾਂ ਖਿੱਚ ਰਿਹਾ ਸੀ, ਜਿਸ ਕਾਰਨ ਧੀ ਦੇ ਪਾਈ ਸਲਵਾਰ ਵੀ ਫਟ ਚੁੱਕੀ ਸੀ।

ਇਹ ਵੀ ਪੜ੍ਹੋ : ਸਿੱਧੂ ਦੇ ਪ੍ਰਧਾਨ ਬਣਦਿਆਂ ਹੀ 'ਕੈਪਟਨ' ਨੇ ਖੋਲ੍ਹਿਆ ਖਜ਼ਾਨੇ ਦਾ ਮੂੰਹ, ਪੂਰੀ ਤਰ੍ਹਾਂ ਹੋਏ ਸਰਗਰਮ

ਇਹ ਦੇਖ ਕੇ ਉਨ੍ਹਾਂ ਨੇ ਰੌਲਾ ਪਾਇਆ ਤਾਂ ਭੱਜ ਗਿਆ। ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਇੰਚਾਰਜ ਪੁਲਸ ਫੋਰਸ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪੁਲਸ ਦੀ ਮਦਦ ਨਾਲ ਰੂਬੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News