ਪਤੀ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਪਤਨੀ ਦਾ ਗਲਾ ਵੱਢ ਕੇ ਦਿੱਤੀ ਭਿਆਨਕ ਮੌਤ

Thursday, Oct 22, 2020 - 07:06 PM (IST)

ਪਤੀ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਪਤਨੀ ਦਾ ਗਲਾ ਵੱਢ ਕੇ ਦਿੱਤੀ ਭਿਆਨਕ ਮੌਤ

ਦਸੂਹਾ (ਝਾਵਰ)— ਉੱਪ ਮੰਡਲ ਦਸੂਹਾ ਦੇ ਪਿਡ ਦੋਲੋਵਾਲ ਵਿਖੇ ਬੀਤੀ ਸਾਮ ਇਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਿੰਦਰ ਸਿੰਘ ਨੇ ਤੇਜ਼ ਹਥਿਆਰ ਦਾਤਰੀ ਅਤੇ ਘਰ 'ਚ ਪਈ ਕਰਦ ਨਾਲ ਅਪਣੀ ਪਤਨੀ ਕਾਂਤਾ ਦੇਵੀ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਮ੍ਰਿਤਕ ਦੇ ਪੁੱਤਰ ਹਰਦੀਪ ਸਿੰਘ ਨੇ ਪੁਲਿਸ ਨੁੰ ਦਿੱਤੇ ਬਿਆਨ 'ਚ ਕਿਹਾ ਕਿ ਮੇਰੇ ਪਿਤਾ ਰਜਿੰਦਰ ਸਿੰਘ ਸਰਾਬ ਪੀਣ ਦਾ ਆਦੀ ਹੈ। ਉਹ ਪੂਰੇ ਪਰਿਵਾਰ ਅਤੇ ਮੇਰੀ ਮਾਤਾ ਨਾਲ ਅਕਸਰ ਲੜਦਾ-ਝਗੜਦਾ ਰਹਿੰਦਾ ਸੀ। ਇਸ ਨੂੰ ਮੁੱਖ ਰੱਖਦੇ ਪਿੰਡ ਦੇ ਸਰਪੰਚ ਨੂੰ ਘਰ ਬੁਲਾਇਆ ਗਿਆ ਅਤੇ ਮੇਰੇ ਪਿਤਾ ਨੇ ਸਰਪੰਚ ਸਾਹਮਣੇ ਮੇਰੀ ਮਾਤਾ ਕੋਲੋ ਮੁਆਫ਼ੀ ਮੰਗੀ ਸੀ।

ਇਹ ਵੀ  ਪੜ੍ਹੋ:  ਭਾਜਪਾ ਦੇ 'ਦਲਿਤ ਇਨਸਾਫ਼ ਮਾਰਚ' ਦੌਰਾਨ ਹੰਗਾਮਾ, ਸਾਬਕਾ ਕੇਂਦਰੀ ਮੰਤਰੀ ਸਾਂਪਲਾ ਸਣੇ ਕਈ ਆਗੂ ਲਏ ਹਿਰਾਸਤ 'ਚ

PunjabKesari

ਇਸ ਰੰਜਿਸ਼ ਨੂੰ ਮੁੱਖ ਰੱਖਦਿਆਂ ਮੇਰੇ ਪਿਤਾ ਨੇ ਮੇਰੀ ਮਾਤਾ ਕਾਂਤਾ ਦੇਵੀ ਦਾ ਪਹਿਲੇ ਦਾਤਰੀ ਨਾਲ ਗਲ ਵੱਡਿਆ ਅਤੇ ਦਾਤਰ ਦੀ ਹੱਥੀ ਟੁੱਟ ਜਾਣ 'ਤੇ ਉਸ ਨੇ ਘਰ 'ਚ ਪਈ ਕਰਦ ਨਾਲ ਵੀ ਕਈ ਵਾਰ ਕਰਕੇ ਹੱਤਿਆ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਬਾਅਦ 'ਚ ਕੁਝ ਹੀ ਘੰਟਿਆਂ ਦੇ ਅੰਦਰ ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ 'ਤੇ ਡੀ. ਐੱਸ. ਪੀ.ਦਸੂਹਾ ਮੁਨੀਸ਼ ਕੁਮਾਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਤਲ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਧਾਰਾ 302 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ  ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)


author

shivani attri

Content Editor

Related News