ਫਰੀਦਕੋਟ ''ਚ ਸ਼ਰਮਨਾਕ ਵਾਰਦਾਤ, ਪਤਨੀ ਨੇ ਆਸ਼ਕ ਤੋਂ ਮਰਵਾਇਆ ਪਤੀ

07/25/2016 3:01:48 PM

ਫ਼ਰੀਦਕੋਟ (ਜਗਦੀਸ਼)— ਇਕ ਹਫ਼ਤਾ ਪਹਿਲਾਂ ਰਾਜਿੰਦਰ ਕੁਮਾਰ ਨਾਮਕ ਵਿਅਕਤੀ ਦੇ ਕਤਲ ਦੀ ਗੁਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਜੈਤੋ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਸ ਕਤਲ ਵਿਚ ਰਾਜਿੰਦਰ ਦੀ ਪਤਨੀ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਮਾਨਯੋਗ ਅਦਾਲਤ ਵਿਚ ਬੀਤੇ ਦਿਨ ਪੇਸ਼ ਕੀਤਾ ਜਿਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ''ਤੇ ਭੇਜਣ ਦਾ ਹੁਕਮ ਦਿੱਤਾ ਹੈ। ਇਸ ਸੰਬੰਧ ''ਚ ਥਾਣਾ ਜੈਤੋ ਦੇ ਐਸ. ਐਚ. ਓ. ਲਛਮਣ ਸਿੰਘ ਅਤੇ ਏ. ਐਸ. ਆਈ. ਸਿਕੰਦਰ ਸਿੰਘ ਕਾਉਣੀ ਵਾਲੇ ਨੇ ਦੱਸਿਆ ਕਿ ਦੋ ਬੱਚਿਆਂ ਦੀ ਮਾਂ ਪੂਜਾ ਰਾਣੀ ਪਤਨੀ ਰਾਜਿੰਦਰ ਕੁਮਾਰ ਵਾਸੀ ਪਿੰਡ ਮੱਤਾ ਦੇ ਕਰੀਬ ਡੇਢ ਸਾਲ ਤੋਂ ਗੁਰਤੇਜ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੋਟਕਪੂਰਾ ਨਾਲ ਨਾਜਾਇਜ਼ ਸੰਬੰਧ ਸਨ। ਨਾਜਇਜ਼ ਸਬੰਧਾਂ ਦੇ ਚੱਲਦੇ ਦੋਹਾਂ ਨੇ ਰਾਜਿੰਦਰ ਕੁਮਾਰ ਨੂੰ ਅੜਿੱਕਾ ਸਮਝਦਿਆਂ ਰਸਤੇ ''ਚੋਂ ਹਟਾਉਣ ਦੀ ਯੋਜਨਾ ਬਣਾਈ। ਯੋਜਨਾ ਤਹਿਤ ਰਾਜਿੰਦਰ ਕੁਮਾਰ ਨੂੰ ਬੀਤੇ ਹਫ਼ਤੇ ਪਹਿਲਾਂ ਮਿੱਥੇ ਸਥਾਨ ਜੈਤੋ ਕੋਟਕਪੂਰਾ ਰੋਡ ''ਤੇ ਸਥਿਤ ਪੈਟਰੋਲ ਪੰਪ ਦੇ ਨੇੜੇ ਬੁਲਾਇਆ ਅਤੇ ਗੁਰਤੇਜ ਸਿੰਘ ਅਤੇ ਤਰਲੋਕ ਸਿੰਘ ਨੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਰਾਜਿੰਦਰ ਸਿੰਘ ਦੀ ਮੌਕੇ ''ਤੇ ਮੌਤ ਹੋ ਗਈ ਸੀ।
ਪਰਚਾ ਹੋਣ ਉਪਰੰਤ ਮ੍ਰਿਤਕ ਦੇ ਭਰਾ ਪਰਮਿੰਦਰ ਕੁਮਾਰ ਦੀ ਸ਼ਨਾਖਤ ''ਤੇ ਉਕਤ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਏ. ਐਸ. ਆਈ. ਸਿਕੰਦਰ ਸਿੰਘ ਵਾਲੇ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਹਫ਼ਤਾ ਪਹਿਲਾਂ ਜੈਤੋ ਕੋਟਕਪੂਰਾ ਰੋਡ ''ਤੇ ਸਥਿਤ ਪੈਟਰੋਲ ਪੰਪ ਦੇ ਨੇੜੇ ਰਾਜਿੰਦਰ ਕੁਮਾਰ ਆਪਣੇ ਸਕੂਟਰ ਕੋਲ ਡਿੱਗਿਆ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਜਗਦੀਸ਼ ਕੁਮਾਰ ਦੇ ਬਿਆਨਾਂ ਦੇ ਅਧਾਰ ''ਤੇ ਥਾਣਾ ਜੈਤੋ ਵਿਖੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 302 ਦਾ ਮੁਕੱਦਮਾ ਦਰਜ ਕਰ ਲਿਆ ਸੀ।


Gurminder Singh

Content Editor

Related News