ਪਤਨੀ ਨੇ ਭਾਖੜਾ ਨਹਿਰ ''ਚ ਮਾਰੀ ਛਾਲ, ਬਚਾਉਣ ਗਿਆ ਪਤੀ ਵੀ ਡੁੱਬਿਆ

06/29/2022 2:06:55 AM

ਸਰਦੂਲਗੜ੍ਹ (ਚੋਪੜਾ) : ਸਬ-ਡਵੀਜ਼ਨ ਦੇ ਪਿੰਡ ਫਹਿਤਪੁਰ ਨਿਵਾਸੀ ਸੁਖਵਿੰਦਰ ਸਿੰਘ (31) ਪੁੱਤਰ ਜੱਗਾ ਸਿੰਘ ਤੇ ਉਸ ਦੀ ਪਤਨੀ ਕਿਰਨ ਕੌਰ (28) ਦੇ ਭਾਖੜਾ ਨਹਿਰ 'ਚ ਡੁੱਬ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਝੂਨੀਰ ਦੇ ਐੱਸ.ਐੱਚ.ਓ. ਮੈਡਮ ਕਰਮਜੀਤ ਕੌਰ ਨੇ ਦੱਸਿਆ ਕਿ ਕਿਰਨ ਕੌਰ ਨੇ ਮਾਮੂਲੀ ਪ੍ਰੇਸ਼ਾਨੀ ਕਾਰਨ ਘਰ ਦੇ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਬਚਾਉਣ ਲਈ ਉਸ ਦਾ ਪਤੀ ਸੁਖਵਿੰਦਰ ਸਿੰਘ ਵੀ ਉਸ ਦੇ ਪਿੱਛੇ ਹੀ ਨਹਿਰ 'ਚ ਕੁੱਦ ਗਿਆ, ਜੋ ਆਪਣੀ ਪਤਨੀ ਨੂੰ ਇਕ ਵਾਰ ਨਹਿਰ ਦੇ ਕਿਨਾਰੇ ਲਿਆਉਣ 'ਚ ਸਫਲ ਹੋ ਗਿਆ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਪਤੀ-ਪਤਨੀ ਨਹਿਰ ਵਿੱਚ ਡੁੱਬ ਗਏ, ਜਿਨ੍ਹਾਂ ਦੀ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪਤੀ-ਪਤਨੀ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਨਾਇਬ ਤਹਿਸੀਲਦਾਰ ਝੂਨੀਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਤੇ ਇਸ ਸਬੰਧੀ ਤੁਰੰਤ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ : ਵਪਾਰੀ ਦੀਆਂ 20 ਮੱਝਾਂ ਨਹਿਰ 'ਚ ਰੁੜ੍ਹੀਆਂ, ਦਰਜਨ ਤੋਂ ਵੱਧ ਦੀ ਹੋਈ ਮੌਤ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News