ਆਪੇ ਤੋਂ ਬਾਹਰ ਹੋਈ ਪਤਨੀ ਨੇ ਭਰਾ ਨਾਲ ਮਿਲ ਪਤੀ ਦੀਆਂ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੈਂਚੀ ਨਾਲ ਕੀਤੇ ਵਾਰ

Friday, Oct 02, 2020 - 06:26 PM (IST)

ਆਪੇ ਤੋਂ ਬਾਹਰ ਹੋਈ ਪਤਨੀ ਨੇ ਭਰਾ ਨਾਲ ਮਿਲ ਪਤੀ ਦੀਆਂ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੈਂਚੀ ਨਾਲ ਕੀਤੇ ਵਾਰ

ਚੰਡੀਗੜ੍ਹ (ਸੁਸ਼ੀਲ) : ਪਤੀ ਦੀ ਕੁੱਟਮਾਰ ਤੋਂ ਦੁਖੀ ਪਤਨੀ ਨੇ ਭਰਾ ਨੇ ਮਿਲ ਸੈਕਟਰ-25 ਦੀ ਪਾਰਕਿੰਗ 'ਚ ਪਤੀ 'ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਸਾਲੇ ਨੇ ਕੈਂਚੀ ਨਾਲ ਜੀਜੇ 'ਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਪਤਨੀ ਨੇ ਪਤੀ ਦੀਆਂ ਅੱਖਾਂ 'ਚ ਮਿਰਚਾਂ ਪਾਈਆਂ, ਜਿਸ ਕਾਰਣ ਉਹ ਲਹੂ-ਲੂਹਾਨ ਹੋ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਮੈਂ ਜੱਜ ਹਾਂ, ਸੁਰੱਖਿਆ ਚਾਹੀਦੀ ਹੈ, ਸਵਾਗਤ ਲਈ ਆਏ ਦੋ ਥਾਣੇਦਾਰ, ਸੱਚ ਸਾਹਮਣੇ ਆਇਆ ਤਾਂ ਉੱਡੇ ਹੋਸ਼

PunjabKesari

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਦੀਪਕ ਨੂੰ ਜੀ. ਐੱਮ. ਐੱਸ. ਐੱਚ.-16 ਪਹੁੰਚਾਇਆ। ਸੈਕਟਰ-11 ਥਾਣਾ ਪੁਲਸ ਨੇ ਜ਼ਖ਼ਮੀ ਦੀਪਕ ਦੀ ਸ਼ਿਕਾਇਤ 'ਤੇ ਪਤਨੀ ਰੇਣੂ ਅਤੇ ਸਾਲੇ ਅੰਕਿਤ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਅੰਮ੍ਰਿਤਸਰ 'ਚ ਕੀਤੀ ਖ਼ੁਦਕੁਸ਼ੀ

PunjabKesari

ਪਾਰਕਿੰਗ 'ਚ ਬਹਿਸ ਕਰਨ ਲੱਗੇ
ਘਟਨਾ ਵੀਰਵਾਰ ਦੁਪਹਿਰ ਕਰੀਬ 1:40 ਵਜੇ ਦੀ ਹੈ। ਸੈਕਟਰ-56 ਨਿਵਾਸੀ ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-25 ਸਥਿਤ ਇਕ ਦਫ਼ਤਰ 'ਚ ਨੌਕਰੀ ਕਰਦਾ ਹੈ। ਵੀਰਵਾਰ ਦੁਪਹਿਰ ਪਤਨੀ ਰੇਣੂ ਦਾ ਫੋਨ ਆਇਆ ਅਤੇ ਦਫ਼ਤਰ ਦੇ ਬਾਹਰ ਆਉਣ ਲਈ ਕਿਹਾ। ਉਹ ਦਫ਼ਤਰ ਤੋਂ ਬਾਹਰ ਪਾਰਕਿੰਗ ਵਿਚ ਆ ਗਿਆ। ਪਾਰਕਿੰਗ ਵਿਚ ਪਤਨੀ ਰੇਣੂ ਅਤੇ ਸਾਲਾ ਅੰਕਿਤ ਰੋਹਿਲਾ ਖੜ੍ਹਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਕਾਲੀਆਂ 'ਤੇ ਹੋਏ ਲਾਠੀਚਾਰਜ ਕਾਰਣ ਲੋਹਾ-ਲਾਖਾ ਹੋਏ ਵੱਡੇ ਬਾਦਲ

 PunjabKesari

ਅੰਕਿਤ ਅਤੇ ਰੇਣੂ ਉਸ ਨਾਲ ਬਹਿਸ ਕਰਨ ਲੱਗੇ। ਇੰਨੇ 'ਚ ਸਾਲੇ ਨੇ ਦੀਪਕ ਦੀ ਜੇਬ 'ਚੋਂ ਕੈਂਚੀ ਕੱਢੀ ਅਤੇ ਉਸ ਦੀ ਗਰਦਨ 'ਤੇ ਵਾਰ ਕਰ ਦਿੱਤਾ। ਗਰਦਨ 'ਚੋਂ ਖੂਨ ਆਉਣ 'ਤੇ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ 'ਤੇ ਪਤਨੀ ਅਤੇ ਸਾਲੇ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਲੋਕ ਇਕੱਠੇ ਹੋ ਗਏ ਅਤੇ ਵਿਚਕਾਰ ਬਚਾਅ ਕਰਨ ਲੱਗੇ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ :  ਪੰਜਾਬ ਆਉਣ ਵਾਲੇ ਮੁਸਾਫਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ

PunjabKesari

ਚਾਰ ਸਾਲ ਤੋਂ ਪ੍ਰੇਸ਼ਾਨ ਸੀ
ਵੀਡੀਓ ਵਿਚ ਪਤਨੀ ਬੋਲ ਰਹੀ ਹੈ ਕਿ ਉਹ ਚਾਰ ਸਾਲ ਤੋਂ ਉਸ ਨੂੰ ਭੁਗਤ ਰਹੀ ਹੈ। ਇਹ ਕਹਿ ਕੇ ਪਤੀ ਨੂੰ ਕੁੱਟਦੀ ਰਹੀ। ਪਤਨੀ ਇਹ ਵੀ ਆਖ ਰਹੀ ਹੈ ਕਿ ਜੇਕਰ ਉਸ ਨੇ ਹੁਣ ਆਪਣੇ ਪਤੀ ਨੂੰ ਛੱਡ ਦਿੱਤਾ ਤਾਂ ਉਹ ਹੋਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰੇਗਾ। ਉਧਰ ਵੀਡੀਓ ਹਮਲਾਵਰ ਭੈਣ ਭਰਾ ਇਹ ਵੀ ਆਖ ਰਹੇ ਹਨ ਕਿ ਦੀਪਕ ਕੈਂਚੀ ਆਪਣੇ ਨਾਲ ਲੈ ਕੇ ਹੀ ਆਇਆ ਸੀ।

PunjabKesari

10 ਮਿੰਟ ਬਾਅਦ ਸੂਚਨਾ ਮਿਲਣ 'ਤੇ ਪਹੁੰਚੇ ਟ੍ਰੈਫਿਕ ਕਾਮਿਆਂ ਨੇ ਉਨ੍ਹਾਂ ਨੂੰ ਛੁਡਵਾਇਆ ਅਤੇ ਦੀਪਕ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਵਾਲਾ ਗਿਰੋਹ ਗਿੱਦੜਬਾਹਾ 'ਚ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

 


author

Gurminder Singh

Content Editor

Related News