ਰਾਜਪੁਰਾ ''ਚ ਖ਼ੌਫ਼ਨਾਕ ਘਟਨਾ, ਕਲਯੁਗੀ ਪਤਨੀ ਨੇ ਤੇਲ ਪਾ ਕੇ ਜਿਊਂਦਾ ਸਾੜਿਆ ਪਤੀ

Thursday, May 06, 2021 - 09:43 AM (IST)

ਰਾਜਪੁਰਾ ''ਚ ਖ਼ੌਫ਼ਨਾਕ ਘਟਨਾ, ਕਲਯੁਗੀ ਪਤਨੀ ਨੇ ਤੇਲ ਪਾ ਕੇ ਜਿਊਂਦਾ ਸਾੜਿਆ ਪਤੀ

ਰਾਜਪੁਰਾ (ਨਿਰਦੋਸ਼, ਚਾਵਲਾ) : ਥਾਣਾ ਸਦਰ ਅਧੀਨ ਪੈਂਦੇ ਪਿੰਡ ਚੰਦੂਆ ਖੁਰਦ ’ਚ ਇਕ ਕਲਯੁਗੀ ਜਨਾਨੀ ਨੇ ਆਪਣੇ ਹੀ ਪਤੀ ’ਤੇ ਤੇਲ ਪਾ ਉਸ ਨੂੰ ਜਿਊਂਦਾ ਸਾੜ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਨੂੰਹ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਘਰ 'ਚ ਦੱਬੇ ਸੋਨੇ 'ਤੇ ਬੈਠੇ ਸੱਪ ਦੀ ਗੱਲ ਨੇ ਘੁੰਮਣਘੇਰੀ 'ਚ ਪਾਇਆ ਡੇਅਰੀ ਮਾਲਕ, ਹੈਰਾਨ ਕਰ ਦੇਵੇਗੀ ਅਖ਼ੀਰ ਦੀ ਕਹਾਣੀ

ਜਾਣਕਾਰੀ ਮੁਤਾਬਕ ਰਤਨ ਲਾਲ ਵਾਸੀ ਪਿੰਡ ਚੰਦੂਆ ਖੁਰਦ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਪੁੱਤਰ ਸੰਜੀਵ ਕੁਮਾਰ (38) ਦਾ ਆਪਣੀ ਪਤਨੀ ਰੋਜ਼ੀ ਨਾਲ ਅਕਸਰ ਘਰੇਲੂ ਝਗੜਾ ਰਹਿੰਦਾ ਸੀ। ਸੰਜੀਵ ਕੁਮਾਰ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਰੋਜ਼ੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 72 ਘੰਟਿਆਂ ਦੌਰਾਨ ਹੋਵੇਗਾ ਬਦਲਾਅ

ਇਸੇ ਕਰ ਕੇ ਬੀਤੀ ਸ਼ਾਮ ਨੂੰ ਰੋਜ਼ੀ ਨੇ ਸੰਜੀਵ ਕੁਮਾਰ ’ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਇਸ ਘਟਨਾ ਦੌਰਾਨ ਸੰਜੀਵ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਪੁਲਸ ਨੇ ਰਤਨ ਲਾਲ ਦੇ ਬਿਆਨਾਂ ’ਤੇ ਨੂੰਹ ਰੋਜ਼ੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News