ਪਤੀ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ ਪਤਨੀ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ

Monday, Apr 22, 2024 - 06:29 PM (IST)

ਪਤੀ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ ਪਤਨੀ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ

ਜੀਰਾ (ਗੁਰਮੇਲ ਸੇਖਵਾਂ) - ਪਤਨੀ ਵੱਲੋਂ ਆਪਣੇ ਪਤੀ ’ਤੇ ਕੀਤੇ ਜਾ ਰਹੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਰਨ ਕਰਕੇ ਦੁੱਖੀ ਪਤੀ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਮਖੂ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। 

ਇਹ ਵੀ ਪੜ੍ਹੋ - ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾ ਵਿੱਚ ਸਰੂਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਛੋਟੀਆਂ ਚੱਕੀਆਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸਦੇ ਮੁੰਡੇ ਸਤਪਾਲ ਸਿੰਘ (27 ਸਾਲ) ਦਾ ਵਿਆਹ ਰਾਜਵਿੰਦਰ ਕੌਰ ਪੁੱਤਰੀ ਸੁਖਚੈਨ ਸਿੰਘ ਵਾਸ ਪੀਰ ਮੁਹੰਮਦ ਨਾਲ ਕ੍ਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਉਹਨਾਂ ਦੀ ਇੱਕ ਮਾਸੂਮ ਧੀ ਵੀ ਹੈ। ਵਿਆਹ ਤੋਂ ਕੁੱਝ ਸਮੇਂ ਬਾਅਦ ਮੁੱਦਈ ਦੀ ਨੂੰਹ ਆਪਣੇ ਪਤੀ ਸਤਪਾਲ ਸਿੰਘ ਦੇ ਚਰਿੱਤਰ 'ਤੇ ਸ਼ੱਕ ਕਰਨ ਲੱਗ ਪਈ ਸੀ ਕਿ ਇਸ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬਧ ਹਨ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਉਸ ਨੇ ਦੱਸਿਆ ਕਿ ਇਸੇ ਕਰਕੇ ਦੋਵਾਂ ਦੇ ਵਿਚਕਾਰ ਆਪਸ ਵਿੱਚ ਝਗੜਾ ਰਹਿਣ ਲੱਗ ਪਿਆ ਅਤੇ 13 ਅਪ੍ਰੈਲ ਨੂੰ ਮੁੱਦਈ ਦੇ ਮੁੰਡੇ ਨੇ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਸਿਹਤ ਖ਼ਰਾਬ ਹੋਣ ਕਰਕੇ ਉਹ ਪਿੰਡ ਤੋਂ ਹੀ ਦਵਾਈ ਲੈਂਦੇ ਰਹੇ ਪਰ ਜਦੋਂ ਉਸ ਦੀ ਸਿਹਤ ਜ਼ਿਆਦਾ ਵਿਗੜਣ ਲੱਗੀ ਤਾਂ ਪਰਿਵਾਰ ਨੇ ਉਸ ਨੂੰ 18 ਅਪ੍ਰੈਲ ਨੂੰ ਸੁਖਮਨੀ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾ ਦਿੱਤਾ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News