ਘਰਵਾਲੀ ਨੇ ਹੀ ਫਸਾਇਆ ਆਪਣੇ ਪਤੀ ਨੂੰ, ਟਿਊਬਵੈੱਲਾਂ ਤੋਂ ਕਰਦਾ ਸੀ ਤਾਰਾਂ ਚੋਰੀ

Sunday, Mar 06, 2022 - 06:21 PM (IST)

ਘਰਵਾਲੀ ਨੇ ਹੀ ਫਸਾਇਆ ਆਪਣੇ ਪਤੀ ਨੂੰ, ਟਿਊਬਵੈੱਲਾਂ ਤੋਂ ਕਰਦਾ ਸੀ ਤਾਰਾਂ ਚੋਰੀ

ਰੂਪਨਗਰ (ਸੱਜਣ ਸਿੰਘ ਸੈਣੀ) : ਰਾਤ ਨੂੰ ਖੇਤਾਂ 'ਚੋਂ ਕਿਸਾਨਾਂ ਦੇ ਟਿਊਬਵੈੱਲਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਚੋਰ ਨੂੰ ਆਪਣੀ ਪਤਨੀ ਨਾਲ ਲੜਾਈ ਕਰਨੀ ਇੰਨੀ ਮਹਿੰਗੀ ਪੈ ਗਈ ਕਿ ਗੁੱਸੇ 'ਚ ਆਈ ਪਤਨੀ ਨੇ ਆਪਣੇ ਪਤੀ ਦੀਆਂ ਚੋਰੀਆਂ ਦੇ ਰਾਜ਼ ਪਿੰਡ ਵਿੱਚ ਖੋਲ੍ਹ ਦਿੱਤੇ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਪੁਲਸ ਦੀ ਮਦਦ ਨਾਲ ਇਸ ਚੋਰ ਨੂੰ ਥਾਣੇ ਪਹੁੰਚਾ ਦਿੱਤਾ। ਪੁਲਸ ਨੇ ਚੋਰ ਦੀ ਨਿਸ਼ਾਨਦੇਹੀ 'ਤੇ ਉਹ ਕਬਾੜੀਆ ਵੀ ਚੋਰੀ ਦੇ ਸਾਮਾਨ ਸਮੇਤ ਚੁੱਕ ਲਿਆ, ਜੋ ਇਸ ਤੋਂ ਸਾਮਾਨ ਖ਼ਰੀਦਦਾ ਸੀ।

ਇਹ ਵੀ ਪੜ੍ਹੋ : ਨੂਰਪੁਰਬੇਦੀ ਦੇ ਦਵਿੰਦਰ ਬਾਜਵਾ ਨੇ ਹਾਸਲ ਕੀਤਾ ਵੱਡਾ ਮੁਕਾਮ, ਹੌਂਸਲਾ ਅਜਿਹਾ ਕਿ ਸੁਣ ਤੁਸੀਂ ਵੀ ਕਰੋਗੇ ਸਿਫਤਾਂ

ਰੂਪਨਗਰ ਦੇ ਇਕ ਕਬਾੜੀਏ ਦੀ ਦੁਕਾਨ 'ਚੋਂ ਕਈ ਪਿੰਡਾਂ ਦੇ ਕਿਸਾਨਾਂ ਨੇ ਮੋਟਰਾਂ ਤੋਂ ਚੋਰੀ ਹੋਈਆਂ ਤਾਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਮੌਕੇ 'ਤੇ ਕਿਸਾਨਾਂ ਨੇ ਪੁਲਸ ਨੂੰ ਵੀ ਸੱਦ ਲਿਆ। ਪੁਲਸ ਵੱਲੋਂ ਇਸ ਕਬਾੜੀਏ ਨੂੰ ਚੋਰੀ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੌਕੇ 'ਤੇ ਮੌਜੂਦ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇੱਕ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਖੇਤਾਂ 'ਚ ਲੱਗੇ ਸਬਮਰਸੀਬਲ ਟਿਊਬਵੈੱਲਾਂ ਤੋਂ ਤਾਰਾਂ ਚੋਰੀ ਕਰਦਾ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਦੀ ਲੜਾਈ ਆਪਣੀ ਘਰਵਾਲੀ ਨਾਲ ਹੋ ਗਈ। ਘਰਵਾਲੀ ਨੇ ਆਪਣੇ ਪਤੀ ਦੀਆਂ ਚੋਰੀਆਂ ਦੇ ਰਾਜ਼ ਪਿੰਡ ਦੀਆਂ ਕੁਝ ਔਰਤਾਂ ਨੂੰ ਦੱਸੇ, ਜਿਸ ਤੋਂ ਬਾਅਦ ਪਿੰਡ 'ਚ ਰੌਲਾ ਪੈ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ

ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਉਕਤ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰੋਪੜ ਦੇ ਇੱਕ ਕਬਾੜੀਏ ਕੋਲ ਚੋਰੀ ਦੀਆਂ ਤਾਰਾਂ ਵੇਚਦਾ ਹੈ। ਇਸ ਤੋਂ ਬਾਅਦ ਪੁਲਸ ਅਤੇ ਕਿਸਾਨ ਰੋਪੜ ਦੇ ਉਸ ਕਬਾੜੀਏ ਦੀ ਦੁਕਾਨ 'ਤੇ ਪਹੁੰਚ ਗਏ, ਜਿੱਥੇ ਚੋਰੀ ਦੀਆਂ ਤਾਰਾਂ ਵੇਚੀਆਂ ਜਾ ਰਹੀਆਂ ਸਨ। ਕਬਾੜੀਏ ਦੀ ਦੁਕਾਨ 'ਚੋਂ ਵੱਡੀ ਮਾਤਰਾ ਵਿੱਚ ਚੋਰੀ ਹੋਈਆਂ ਤਾਰਾਂ ਬਰਾਮਦ ਹੋ ਗਈਆਂਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਇਕ ਨੌਜਵਾਨ ਨੂੰ ਚੋਰੀ ਦੇ ਆਰੋਪ 'ਚ ਕਾਬੂ ਕੀਤਾ ਸੀ, ਜਿਸ ਦੀ ਨਿਸ਼ਾਨਦੇਹੀ 'ਤੇ ਹੁਣ ਕਬਾੜੀਏ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ ਗਿਆ ਹੈ ਤੇ ਐੱਫ. ਆਈ. ਆਰ. ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼


author

Harnek Seechewal

Content Editor

Related News