ਸਿਪਰਿਟ ਸੁੱਟ ਕੇ ਪਤੀ ਨੂੰ ਸਾੜਨ ਵਾਲੀ ਪਤਨੀ ਗ੍ਰਿਫ਼ਤ 'ਚੋਂ ਬਾਹਰ, ਪੀੜਤ ਨੇ ਸੁਣਾਈ ਲੂ-ਕੰਡੇ ਖੜ੍ਹੇ ਕਰਦੀ ਆਪ-ਬੀਤੀ

1/20/2021 3:35:52 PM

ਮੋਹਾਲੀ (ਪਰਦੀਪ) : ਘਰੇਲੂ ਹਿੰਸਾ ਦਾ ਸ਼ਿਕਾਰ ਸਿਰਫ ਜਨਾਨੀਆਂ ਹੀ ਨਹੀਂ ਹੁੰਦੀਆਂ, ਸਗੋਂ ਕਈ ਵਾਰ ਮਰਦਾਂ ਨੂੰ ਵੀ ਅਜਿਹੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਲੰਧਰ ਦੇ ਪਿੰਡ ਗੜ੍ਹਾ ਅਨਵਾਲ ਕਾਲੋਨੀ ਥਾਣਾ ਫਿਲੌਰ ਦੇ ਗੁਰਪ੍ਰੀਤ ਸਿੰਘ ਦੀਪ ਦੀ ਕਹਾਣੀ ਵੀ ਅਜਿਹੀ ਹੀ ਹੈ, ਜਿਸ ਨੂੰ ਉਸ ਦੀ ਹੀ ਪਤਨੀ ਵੱਲੋਂ ਸੁੱਤੇ ਪਏ ’ਤੇ ਸਿਪਰਿਟ ਸੁੱਟ ਕੇ ਅੱਗ ਲਗਾ ਦਿੱਤੀ ਗਈ ਸੀ ਅਤੇ ਇਸ ਘਟਨਾ ਨੂੰ 8 ਮਹੀਨੇ ਬੀਤ ਜਾਣ ਦੇ ਬਾਵਜੂਦ ਉਹ ਆਪਣੀ ਪਤਨੀ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਇਹ ਵੀ ਪੜ੍ਹੋ : ਅੰਦੋਲਨ ਦਰਮਿਆਨ 'ਕਿਸਾਨਾਂ' 'ਚ ਵੱਧ ਰਿਹੈ ਤਣਾਅ, ਬਲੱਡ ਪ੍ਰੈਸ਼ਰ ਪੁੱਜਾ 250 ਤੋਂ ਪਾਰ, ਸ਼ੂਗਰ ਬੇਕਾਬੂ

ਇੱਥੇ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨੇ ਆਪਣੀ ਲੂ-ਕੰਡੇ ਖੜ੍ਹੇ ਕਰਨ ਵਾਲੀ ਆਪ-ਬੀਤੀ ਬਿਆਨ ਕੀਤੀ। ਗੁਰਪ੍ਰੀਤ ਸਿੰਘ ਰੇਲਵੇ 'ਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਸ਼ੋਸਲ ਮੀਡੀਆ ’ਤੇ ਖੰਨਾ ਵਾਸੀ ਰਮਨਦੀਪ ਕੌਰ ਦੇ ਸੰਪਰਕ 'ਚ ਆਇਆ ਸੀ ਅਤੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਤੀਜੇ ਦਿਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁੜੀ ਸ਼ਰਾਬ ਪੀਣ ਦੀ ਆਦੀ ਹੈ, ਜਦੋਂ ਉਸ ਦੀ ਪਤਨੀ ਨੇ ਵਿਆਹ ਤੋਂ ਬਚੀ ਹੋਈ ਸ਼ਰਾਬ ਸਟੋਰ ਤੋਂ ਚੁੱਕ ਕੇ ਆਪਣੇ ਕਮਰੇ 'ਚ ਰੱਖ ਲਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਸਾਲ ਵੱਖਰੇ ਤਰੀਕੇ ਨਾਲ ਹੋਣਗੇ 'ਗਣਤੰਤਰ ਦਿਹਾੜੇ' ਦੇ ਪ੍ਰੋਗਰਾਮ

ਉਸ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਹਰ ਰੋਜ ਨਸ਼ੇ 'ਚ ਧੁੱਤ ਹੋ ਕੇ ਉਸ ਨਾਲ ਧੱਕਾ ਕਰਦੀ ਰਹੀ ਅਤੇ ਘਰੋਂ ਗਹਿਣੇ ਚੁੱਕ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੀ ਰਹੀ। ਗੁਰਪ੍ਰੀਤ ਸਿੰਘ ਅਨੁਸਾਰ ਉਸ ਨੇ ਇਸ ਸਾਰੇ ਕੁੱਝ ਦੀ ਸ਼ਿਕਾਇਤ ਆਪਣੀ ਸੱਸ ਅਤੇ ਸਹੁਰੇ ਨੂੰ ਵੀ ਕੀਤੀ ਪਰ ਉਨ੍ਹਾਂ ਨੇ ਵੀ ਉਸ ਦੀ ਗੱਲ ’ਤੇ ਯਕੀਨ ਨਹੀਂ ਕੀਤਾ ਅਤੇ ਉਲਟਾ ਉਸ ਨੂੰ ਹੀ ਬੁਰਾ-ਭਲਾ ਕਿਹਾ। ਉਸ ਨੇ ਦੱਸਿਆ ਕਿ 13-14 ਮਈ, 2020 ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਆਪਣੇ ਬੈੱਡ ’ਤੇ ਪਿਆ ਸੀ ਤਾਂ ਉਸ ਦੀ ਪਤਨੀ ਰਮਨਦੀਪ ਕੌਰ ਨੇ ਉਸ ’ਤੇ ਸਪਰਿਟ ਸੁੱਟ ਕੇ ਅੱਗ ਲਗਾ ਦਿੱਤੀ, ਜਿਸ ਕਾਰਣ ਉਹ 40 ਫ਼ੀਸਦੀ ਸੜ ਗਿਆ ਅਤੇ ਉਸ ਨੂੰ ਇਕ ਮਹੀਨੇ ਤੱਕ ਹਸਪਤਾਲ 'ਚ ਰਹਿਣਾ ਪਿਆ। ਇਸ ਮਾਮਲੇ 'ਚ ਪੁਲਸ ਵੱਲੋਂ ਉਸ ਦੀ ਪਤਨੀ ਰਮਨਦੀਪ ਕੌਰ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਪਰ ਅੱਜ ਤੱਕ ਪੁਲਸ ਨੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਦੋਂ ਕਿ ਉਸ ਦੀ ਪਤਨੀ ਵੱਲੋਂ ਪਾਈਆਂ ਗਈਆਂ ਜ਼ਮਾਨਤ ਦੀਆਂ ਅਰਜ਼ੀਆਂ ਵੀ ਅਦਾਲਤਾਂ ਵੱਲੋਂ ਖਾਰਜ਼ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੱਧੀਂ ਰਾਤੀਂ ਅੰਦਰ ਵੜਿਆ ਨੌਜਵਾਨ, ਖੁਫ਼ੀਆ ਏਜੰਸੀਆਂ ਦੀ ਵਧੀ ਚਿੰਤਾ

ਇਸ ਸਬੰਧੀ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਵਕੀਲ ਦੀ ਮਾਰਫ਼ਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਪੀਲ ਦਾਇਰ ਕਰ ਕੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਵੀ ਬਦਲਣ ਦੀ ਮੰਗ ਕੀਤੀ ਹੈ, ਜਿਸ ’ਤੇ ਮਾਣਯੋਗ ਅਦਾਲਤ ਵੱਲੋਂ ਨੋਟਿਸ ਆਫ ਮੋਸ਼ਨ ਵੀ ਜਾਰੀ ਕੀਤਾ ਜਾ ਚੁੱਕਿਆ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੂੰ ਪੁਲਸ ਦੀ ਪੂਰੀ ਸ਼ਹਿ ਹੈ ਅਤੇ ਉਹ ਹਰ ਰੋਜ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਪੋਸਟਾਂ ਅਪਡੇਟ ਕਰ ਰਹੀ ਹੈ। ਗੁਰਪ੍ਰੀਤ ਸਿੰਘ ਵੱਲੋਂ ਪੁਲਸ ਦੇ ਉੱਚ ਅਫ਼ਸਰਾਂ ਤੋਂ ਇਸ ਮਾਮਲੇ 'ਚ ਨਿੱਜੀ ਦਖ਼ਲ ਦੇ ਕੇ ਉਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਫਿਲੌਰ ਦੀ ਐੱਸ. ਪੀ. ਮਨਜੀਤ ਕੌਰ ਨੇ ਕਿਹਾ ਕਿ ਰਮਨਦੀਪ ਕੌਰ ਵੱਲੋਂ ਇਸ ਮਾਮਲੇ 'ਚ ਖ਼ਦ ਨੂੰ ਬੇਕਸੂਰ ਦੱਸਦਿਆਂ ਡੀ. ਜੀ. ਪੀ. ਪੰਜਾਬ ਨੂੰ ਅਰਜ਼ੀ ਦਿੱਤੀ ਗਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਡੀ. ਜੀ. ਪੀ. ਪੰਜਾਬ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਗਏ ਸਨ ਕਿ ਕਿਸ ਕਾਰਣ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor Babita