NRI ਪਤੀ ਦੀ ਹੈਵਾਨੀਅਤ, ਦੁਖੀ ਪਤਨੀ ਨੇ ਧੀ ਸਣੇ ਬੱਸ ਅੱਡੇ ਗੁਜ਼ਾਰੀ ਰਾਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

05/06/2021 7:23:59 PM

ਜਲੰਧਰ— ਬਿਲਗਾ ’ਚ ਦੁਬਈ ਤੋਂ ਵਾਪਸ ਆਏ ਪਤੀ ਅਤੇ ਸਹੁਰੇ ਖ਼ਿਲਾਫ਼ ਦਾਜ ਉਤਪੀੜਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਪਤੀ ਨਸ਼ੇ ’ਚ ਟੱਲੀ ਹੋ ਕੇ ਪਤਨੀ ਦੇ ਮੂੰਹ ’ਚ ਕੱਪੜਾ ਪਾ ਕੇ ਜੁੱਤੀਆਂ ਨਾਲ ਕੁੱਟਮਾਰ ਕਰਦਾ ਸੀ। ਪਤਨੀ ਅਤੇ ਬੱਚਿਆਂ ਨੂੰ ਦੇਰ ਰਾਤ ਘਰੋਂ ਕੱਢ ਦਿੱਤਾ ਤਾਂ ਉਨ੍ਹਾਂ ਨੇ ਸਾਰੀ ਰਾਤ ਬੱਸ ਅੱਡੇ ’ਤੇ ਲੰਘਾਈ। ਜਦੋਂ ਪਤਨੀ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਾ ਤਾਂ ਮਾਂ ਅਤੇ ਉਸ ਦੇ ਭਰਾ ਆਪਣੇ ਘਰ ਲੈ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ ਦਿੱਤੀ ਤਾਂ ਜੰਡਿਆਲਾ ਦੇ ਰਹਿਣ ਵਾਲੇ ਪਤੀ ਨਰਿੰਦਰ ਸਿੰਘ ਅਤੇ ਸਹੁਰਾ ਮੱਖਣ ਸਿੰਘ ਖ਼ਿਲਾਫ਼ ਦਾਜ ਉਤਪੀੜਨ ਦਾ ਪਰਚਾ ਦਰਜ ਕਰ ਲਿਆ ਗਿਆ। 

ਇਹ ਵੀ ਪੜ੍ਹੋ :  ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)

ਪੁਲਸ ਨੂੰ ਪਿੰਡ ਮੀਓਵਾਲ ਦੀ ਰਹਿਣ ਵਾਲੀ ਹਰਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਐੱਸ. ਬੀ. ਐੱਸ. ਨਗਰ ਦੇ ਰਹਿਣ ਵਾਲੇ ਜੰਡਿਆਲਾ ਦੇ ਨਰਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਸ ਨੂੰ ਦਾਜ ਲਈ ਤੰਗ ਕੀਤਾ ਜਾਣ ਲੱਗਾ। ਪਤੀ ਨਰਿੰਦਰ ਸਿੰਘ ਕੁਝ ਸਮੇਂ ਬਾਅਦ ਦੁਬਈ ਵਾਪਸ ਆ ਗਿਆ ਤਾਂ ਸਹੁਰੇ ਪਰਿਵਾਰ ਵਾਲੇ ਉਸ ਨੂੰ ਪੇਕੇ ਛੱਡ ਗਏ ਕਿ ਪਤੀ ਆਵੇਗਾ ਤਾਂ ਹੀ ਉਹ ਵਾਪਸ ਆਵੇ। ਇਕ ਦਿਨ ਪਤੀ ਨੇ ਫੋਨ ਕਰਕੇ ਕਿਹਾ ਕਿ ਉਹ ਉਸ ਨਾਲ ਗੱਲਬਾਤ ਨਹੀਂ ਕਰਨਾ ਚਾਹੰੁਦਾ। ਉਸ ਦੇ ਬਾਅਦ ਉਸ ਨੂੰ ਧੀ ਪੈਦਾ ਹੋਈ ਪਰ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕੋਈ ਵੀ ਲੈਣ ਨਹੀਂ ਆਇਆ। ਦੁਬਈ ਤੋਂ ਵਾਪਸ ਆਉਣ ਦੇ ਬਾਅਦ ਵੀ ਪਤੀ ਮਿਲਣ ਨਹੀਂ ਆਇਆ। ਆਖ਼ਿਰ ਪੰਚਾਇਤੀ ਰਾਜੀਨਾਮੇ ਦੇ ਬਾਅਦ ਉਹ ਵਾਪਸ ਪਰਤੀ। ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਮੂੰਹ ’ਚ ਕੱਪੜਾ ਪਾ ਕੇ ਝਾੜੂ ਅਤੇ ਜੁੱਤੀਆਂ ਨਾਲ ਪਤੀ ਕੁੱਟਮਾਰ ਕਰਦਾ ਸੀ। ਇਸ ਦੌਰਾਨ ਸਹੁਰੇ ਨੇ ਵੀ ਛੁਡਾਉਣ ਦੀ ਬਜਾਏ ਉਸ ਦਾ ਹੌਂਸਲਾ ਵਧਾਇਆ। 

ਇਹ ਵੀ ਪੜ੍ਹੋ :  ਹਨੀ ਟਰੈਪ 'ਚ ਫਸਾ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਇੰਝ ਖੇਡਦੇ ਸਨ ਗੰਦੀ ਖੇਡ, ਹੋਇਆ ਪਰਦਾਫਾਸ਼

ਪੁਲਸ ਨੂੰ ਨਰਿੰਦਰ ਸਿੰਘ ਨੇ ਦੱਸਿਆ ਕਿ ਬੇਟੀ ਦੇ ਜਨਮ ਦੇ ਸਮੇਂ ਪਤਨੀ ਨੇ ਗਹਿਣੇ ਜਿਊਲਰ ਦੇ ਕੋਲ ਗਿਰਵੀ ਰੱਖ ਕੇ 90 ਹਜ਼ਾਰ ਰੁਪਏ ਲਏ ਸਨ। ਜੇਕਰ ਉਹ ਉਸ ਨੂੰ ਬਿਆਜ ਦੇ ਨਾਲ ਵਾਰਸ ਦਿੰਦੀ ਹੈ ਤਾਂ ਉਹ ਉਸ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਹੈ। ਇਸੇ ਗੱਲ ’ਤੇ ਪਤੀ ਨਰਿੰਦਰ ਅਤੇ ਸਹੁਰਾ ਮੱਖਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।  

ਇਹ ਵੀ ਪੜ੍ਹੋ : ਸਾਵਧਾਨ! ਤੁਹਾਨੂੰ ਵੀ ਆ ਸਕਦੀ ਹੈ ਨੌਕਰੀ ਦਿਵਾਉਣ ਦੀ ਅਜਿਹੀ ਫੋਨ ਕਾਲ, ਹੋ ਸਕਦੇ ਠੱਗੀ ਦਾ ਸ਼ਿਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News