ਜਦੋਂ ਘਰਵਾਲਿਆਂ ਨਾਲ ਮਿਲ ਕੇ ਜਨਾਨੀ ਨੇ ਪਤੀ ਤੇ ਦਿਓਰ ਦਾ ਚਾੜ੍ਹਿਆ ਕੁਟਾਪਾ...

08/25/2020 10:19:33 AM

ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਘਰ 'ਤੇ ਹਮਲਾ ਕਰਕੇ ਕੁੱਟਮਾਰ ਕਰਨ ਦੇ ਦੋਸ਼ 'ਚ ਪਤਨੀ ਤੇ ਸਹੁਰਾ ਪਰਿਵਾਰ ਦੀਆਂ ਜਨਾਨੀਆਂ ਸਮੇਤ ਅੱਧਾ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵਿਆਹੁਤਾ ਜੋੜੇ ਦੀ ਲੜਾਈ ਨੇ ਮੋਹਤਬਰਾਂ ਨੂੰ ਪਹੁੰਚਾਇਆ ਹਸਪਤਾਲ, ਜਾਣੋ ਪੂਰਾ ਮਾਮਲਾ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਭਾਸ਼ ਕੁਮਾਰ ਨੇ ਦੱਸਿਆ ਕਿ ਬਲਜਿੰਦਰ ਕੁਮਾਰ ਪੁੱਤਰ ਅਮਰ ਚੰਦ ਵਾਸੀ ਰਾਜੋਮਾਜਰਾ ਰੋਡ ਡੇਰਾ ਆਤਮਾ ਰਾਮ ਬਨੂੜ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਸ ਦੇ ਭਰਾ ਵਿਨੋਦ ਕੁਮਾਰ ਦਾ ਆਪਣੀ ਪਤਨੀ ਮਮਤਾ ਨਾਲ ਝਗੜਾ ਹੋ ਗਿਆ ਸੀ ਤਾਂ ਅਗਲੇ ਦਿਨ ਰਾਤ ਨੂੰ ਮਮਤਾ ਨੇ ਆਪਣੇ ਘਰ ਵਾਲਿਆਂ ਰੇਖਾ ਪੁੱਤਰੀ ਕਸ਼ਮੀਰੀ ਲਾਲ, ਬਾਬੂ ਪੁੱਤਰ ਕਸ਼ਮੀਰੀ ਲਾਲ, ਮੋਨਾ ਪਤਨੀ ਬੱਬੂ, ਲੱਛਮੀ ਦੇਵੀ ਪਤਨੀ ਕਸ਼ਮੀਰ ਨਾਲ ਮਿਲ ਕੇ ਉਸ ਦੇ ਭਰਾ ਦੀ ਕੁੱਟਮਾਰ ਕਰਨ ਕੀਤੀ। ਆਪਣੇ ਭਰਾ ਦੀ ਕੁੱਟਮਾਰ ਹੁੰਦੇ ਦੇਖ ਕੇ ਜਦੋਂ ਉਹ ਉਨ੍ਹਾਂ ਨੂੰ ਹਟਾਉਣ ਗਿਆ ਤਾਂ ਉਕਤ ਦੋਸ਼ੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਦਿੱਤੀ ਵੱਡੀ ਰਾਹਤ

ਉਸ ਨੇ ਦੱਸਿਆ ਕਿ ਇਸ ਉਪਰੰਤ ਜ਼ਖਮੀਂ ਹੋਏ ਵਿਨੋਦ ਕੁਮਾਰ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਮਮਤਾ ਪਤਨੀ ਵਿਨੋਦ ਕੁਮਾਰ, ਰੇਖਾ, ਬੱਬੂ, ਮੋਨਾ, ਲੱਛਮੀ ਦੇਵੀ ਅਤੇ ਹੋਰ ਦੋ ਤਿੰਨ ਅਣਪਛਾਤਿਆਂ ਵਿਅਕਤੀਆਂ ਦੇ ਖਿਲਾਫ਼ ਧਾਰਾ 452, 323, 506, 148, 149 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਛਾਤੀ 'ਚ ਚਾਕੂ ਮਾਰ ਨੌਜਵਾਨ ਦਾ ਕੀਤਾ ਕਤਲ


Babita

Content Editor

Related News