ਮਾਪਿਆਂ ਦਿਲ ਦੀ ਜਾਣੇ ਬਿਨਾਂ ਕਰ ਦਿੱਤਾ ਵਿਆਹ, ਹੁਣ ਸਹੁਰੇ ਘਰੋਂ ਤੰਗ ਵਿਆਹੁਤਾ ਬੱਚੀ ਸਣੇ ਖਾ ਰਹੀ ਠੋਕਰਾਂ

Monday, Sep 19, 2022 - 06:36 PM (IST)

ਮਾਪਿਆਂ ਦਿਲ ਦੀ ਜਾਣੇ ਬਿਨਾਂ ਕਰ ਦਿੱਤਾ ਵਿਆਹ, ਹੁਣ ਸਹੁਰੇ ਘਰੋਂ ਤੰਗ ਵਿਆਹੁਤਾ ਬੱਚੀ ਸਣੇ ਖਾ ਰਹੀ ਠੋਕਰਾਂ

ਕਪੂਰਥਲਾ (ਓਬਰਾਏ)- ਕਪੂਰਥਲਾ ਤੋਂ ਇਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਆਪਣੇ 6 ਮਹੀਨਿਆਂ ਦੇ ਬੱਚੇ ਨਾਲ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਈ। ਇਹ ਮਾਮਲਾ ਬੀਤੀ ਰਾਤ ਦਾ ਹੈ ਜਦੋਂ ਇਕ ਵਿਆਹੁਤਾ ਔਰਤ ਨੂੰ ਸਹੁਰੇ ਪਰਿਵਾਰ ਵੱਲੋਂ ਉਸ ਦੀ ਕੁੱਟਮਾਰ ਕਰਕੇ ਅਤੇ ਉਸ ਦੇ ਨਾਲ ਉਸ ਦੀ 6 ਮਹੀਨਿਆਂ ਦੀ ਬੱਚੀ ਸਮੇਤ ਘਰ ਤੋਂ ਬਾਹਰ ਕੱਢ ਦਿੱਤਾ। ਰਾਤ ਦੇ ਹਨੇਰੇ ਦੇ ਵਿੱਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਈ ਇਸ ਔਰਤ ਦੀ ਇਕ ਸਮਾਜ ਸੇਵੀ ਵੱਲੋਂ ਮਦਦ ਕੀਤੀ ਗਈ। ਉਕਤ ਸਮਾਜ ਸੇਵੀ ਔਰਤ ਨੂੰ ਬੱਚੇ ਸਮੇਤ ਸੁਰੱਖਿਅਤ ਸਰਕਾਰ ਦੇ ਇਕ ਸਖੀ ਵਨ ਸਟਾਪ ਕੇਂਦਰ ਵਿਚ ਛੱਡ ਕੇ ਆਇਆ। 
 

PunjabKesari

ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ

ਪੀੜਤ ਔਰਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਵਿਆਹ ਨੂੰ ਲਗਭਗ ਤਿੰਨ ਸਾਲ ਹੋ ਚੁੱਕੇ ਹਨ ਅਤੇ ਮਹਿਜ਼ ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਉਸ ਦੀ ਮਰਜੀ ਖ਼ਿਲਾਫ਼ ਕਰ ਦਿੱਤਾ ਗਿਆ ਸੀ। ਪੀੜਿਤ ਅਮਨਦੀਪ ਕੌਰ ਨੇ ਦੱਸਿਆ ਕਿ ਘਰ ਵਿਚ ਵਿਆਹ ਤੋਂ ਬਾਅਦ ਹਰ ਰੋਜ ਕਲੇਸ਼ ਰਹਿਣ ਲੱਗਾ, ਜਿਸ ਨੂੰ ਲੈ ਕੇ ਕਈ ਵਾਰ ਉਸ ਦੇ ਪਤੀ ਹਨੀ ਸਭਰਵਾਲ ਵੱਲੋਂ ਉਸ ਦੀ ਬੁਰੀ ਤਰ੍ਹਾ ਨਾਲ ਕੁੱਟਮਾਰ ਕੀਤੀ ਜਾਣ ਲੱਗੀ ਸੀ। ਬੀਤੀ ਰਾਤ ਵੀ ਉਸ ਨਾਲ ਕੁੱਟਮਾਰ ਕੀਤੀ ਗਈ, ਇਸ ਮਗਰੋਂ ਉਸ ਨੇ ਘਰ ਛੱਡਣ ਦਾ ਫ਼ੈਸਲਾ ਲਿਆ, ਜਿਸ ਕਾਰਨ ਉਸ ਦੇ ਪਤੀ ਵੱਲੋਂ ਵੀ ਉਸ ਨੂੰ ਘਰ ਛੱਡਣ ਲਈ ਮਜਬੂਰ ਕੀਤਾ ਗਿਆ । ਪੀੜਤਾ ਨੇ ਦੱਸਿਆ ਕਿ ਜਦੋਂ ਉਹ ਘਰ ਛੱਡ ਰਸਤੇ ਵਿਚ ਬੈਠੀ ਰਹੀ ਤਾਂ ਇਕ ਸ਼ਖ਼ਸ ਵੱਲੋਂ ਉਸ ਦੀ ਮਦਦ ਕੀਤੀ ਗਈ। ਜਦੋਂ ਉਸ ਸ਼ਖ਼ਸ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਕ ਸਮਾਜ ਸੇਵੀ ਹਨ ਅਤੇ ਲੋਕਾਂ ਦੀ ਮਦਦ ਕਰਨਾ ਉਨ੍ਹਾਂ ਦਾ ਇਕ ਫਰਜ਼ ਹੈ।

ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਆਪਣੀ 6 ਮਹੀਨੇ ਦੀ ਛੋਟੀ ਬੱਚੀ ਨਾਲ ਸੜਕ ਕਿਨਾਰੇ 'ਤੇ ਬੈਠੀ ਹੋਈ ਸੀ ਅਤੇ ਬੱਚੀ ਦੇ ਤਨ 'ਤੇ ਕੋਈ ਕੱਪੜਾ ਵੀ ਨਹੀਂ ਸੀ। ਜਿਸ ਕਾਰਨ ਉਨ੍ਹਾਂ ਨੇ ਇਸ ਕੁੜੀ ਨੂੰ ਉਸ ਦਾ ਦੁੱਖ਼ੜਾ ਪੁੱਛਦੇ ਹੋਏ ਉਸ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਪੁਰਜੋਰ ਕੋਸ਼ਿਸ਼ ਹੋਵੇਗੀ ਕਿ ਇਸ ਪੀੜੜ ਔਰਤ ਨੂੰ ਉਨ੍ਹਾਂ ਵੱਲੋਂ ਇਨਸਾਫ਼ ਦਿਵਾਇਆ ਜਾਵੇ।

PunjabKesari

ਇਹ ਵੀ ਪੜ੍ਹੋ: ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ

ਇਸ ਮਾਮਲੇ ਦੌਰਾਨ ਸਖੀ ਵਨ ਸਟਾਪ ਕੇਂਦਰ ਦੀ ਮਹਿਲਾ ਅਫ਼ਸਰ ਬਿੱਟੀ ਮਨਚੰਦਾ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀ ਦੇ ਮਾਤਾ-ਪਿਤਾ ਅਤੇ ਲੜਕੇ ਦੇ ਮਾਤਾ-ਪਿਤਾ ਨੂੰ ਇਸ ਮਾਮਲੇ ਸੰਬੰਧੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਕੋਈ ਫ਼ੈਸਲਾ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News