ਪਤਨੀ ਨੇ ਭਰਾ ਤੇ ਹੋਰਾਂ ਨਾਲ ਮਿਲ ਕੇ ਕੀਤੀ ਪਤੀ ਦੀ ਕੁੱਟਮਾਰ

Thursday, Apr 07, 2022 - 04:21 PM (IST)

ਪਤਨੀ ਨੇ ਭਰਾ ਤੇ ਹੋਰਾਂ ਨਾਲ ਮਿਲ ਕੇ ਕੀਤੀ ਪਤੀ ਦੀ ਕੁੱਟਮਾਰ

ਲੁਧਿਆਣਾ (ਰਾਮ) : ਪਤੀ-ਪਤਨੀ ਦੇ ਆਪਸੀ ਘਰੇਲੂ ਝਗੜੇ ਕਾਰਨ ਪਤਨੀ ਦੇ ਭਰਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਜੀਜੇ, ਉਸ ਦੀ ਮਾਂ ਅਤੇ ਭਰਾ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੋਤੀ ਨਗਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਰਿਸ਼ੂ ਮਲਹੋਤਰਾ ਪੁੱਤਰ ਰਮੇਸ਼ ਚੰਦਰ ਮਲਹੋਤਰਾ ਵਾਸੀ ਅਰਬਨ ਅਸਟੇਟ, ਚੰਡੀਗੜ੍ਹ ਰੋਡ, ਲੁਧਿਆਣਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2019 ’ਚ ਪੂਜਾ ਰਾਣੀ ਪੁੱਤਰ ਸੁਨੀਲ ਕੁਮਾਰ ਵਾਸੀ ਜੀ. ਟੀ. ਬੀ. ਨਗਰ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਦੋਵੇਂ ਪਤੀ-ਪਤਨੀ ਵਿਚਕਾਰ ਝਗੜਾ ਰਹਿੰਦਾ ਸੀ। ਜੁਲਾਈ, 2021 ’ਚ ਪੂਜਾ ਰਾਣੀ ਲੜਾਈ-ਝਗੜਾ ਕਰ ਕੇ ਆਪਣੇ ਪੇਕੇ ਘਰ ਚਲੇ ਗਈ, ਜਿਸ ਤੋਂ ਬਾਅਦ 28 ਦਸੰਬਰ 2021 ਨੂੰ ਰਿਸ਼ੂ ਨੇ ਆਪਣੇ ਸਾਲੇ ਤਜਿੰਦਰ ਕੁਮਾਰ ਨੂੰ ਫੋਨ ਕਰ ਕੇ ਆਪਣੇ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਪੂਜਾ ਰਾਣੀ, ਤਜਿੰਦਰ ਕੁਮਾਰ, ਸੁਨੀਲ ਕੁਮਾਰ, ਬਨੀ, ਵਿੰਨਸੀ ਅਤੇ ਫਰੈਕੀ ਨੇ ਰਿਸ਼ੂ ਦੇ ਘਰ ਪਹੁੰਚ ਕੇ ਰਿਸ਼ੂ, ਉਸ ਦੇ ਭਰਾ ਹੇਮੰਤ ਅਤੇ ਮਾਤਾ ਊਸ਼ਾ ਰਾਣੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜੋ ਬਾਅਦ ’ਚ ਲੋਕਾਂ ਦਾ ਇਕੱਠ ਹੁੰਦੇ ਦੇਖ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਮੋਤੀ ਨਗਰ ਪੁਲਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।


author

Babita

Content Editor

Related News