ਨਾਜਾਇਜ਼ ਸੰਬੰਧਾਂ ''ਚ ਪਈ ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤੀ ਵੱਡੀ ਵਾਰਦਾਤ

01/19/2018 7:49:34 PM

ਖੰਨਾ (ਸੁਨੀਲ) : ਬੀਤੀ 12 ਜਨਵਰੀ ਨੂੰ ਪਿੰਡ ਮਾਜਰਾ 'ਚ ਮੋਟਰਸਾਈਕਲ ਨਾਲ ਬੰਨ੍ਹ ਕੇ ਛੱਪੜ 'ਚ ਸੁੱਟੇ ਗਏ ਨੌਜਵਾਨ ਦੇ ਕਤਲ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 12 ਜਨਵਰੀ ਨੂੰ ਮ੍ਰਿਤਕ ਕੁਲਦੀਪ ਸਿੰਘ ਉਰਫ ਬੱਬੂ ਪੁੱਤਰ ਰਾਮ ਰਤਨ ਵਾਸੀ ਕਲਾਲ ਮਾਜਰਾ ਦੀ ਲਾਸ਼ ਪਿੰਡ ਮਾਜਰਾ ਦੇ ਛੱਪੜ ਵਿਚੋਂ ਮਿਲੀ ਸੀ। ਜਿਸ ਸਬੰਧੀ ਪੁਲਸ ਵੱਲੋਂ ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਸੀ। ਪੁਲਸ ਨੇ ਮੁਖਬਰ ਦੀ ਇਤਲਾਹ 'ਤੇ ਬੱਸ ਅੱਡਾ ਪਿੰਡ ਮਲਕਪੁਰ ਤੋਂ ਉਪਰੋਕਤ ਮ੍ਰਿਤਕ ਕੁਲਦੀਪ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਅਤੇ ਚਰਨਜੀਤ ਸਿੰਘ ਚੀਮਾ ਪੁੱਤਰ ਬਲਜੀਤ ਸਿੰਘ ਵਾਸੀ ਮਾਡਲ ਟਾਊਨ ਖੰਨਾ ਅਤੇ ਪਵਨਦੀਪ ਸਿੰਘ ਉਰਫ ਪਵਨ ਪੁੱਤਰ ਹਰਪ੍ਰੀਤ ਸਿੰਘ ਵਾਸੀ ਬੂਥਗੜ੍ਹ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ।
PunjabKesari
ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਪ੍ਰੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 11 ਜਨਵਰੀ ਦੀ ਰਾਤ ਨੂੰ ਜਦੋਂ ਉਸਦਾ ਪਤੀ ਕੁਲਦੀਪ ਸਿੰਘ ਸ਼ਰਾਬ ਪੀ ਕੇ ਘਰ ਆਇਆ ਤਾਂ ਉਸਨੇ ਕੁਲਦੀਪ ਸਿੰਘ ਦੀ ਰੋਟੀ ਵਿਚ ਨਸ਼ੇ ਦੀਆਂ ਗੋਲੀਆਂ ਪਾ ਦਿੱਤੀਆਂ ਜਿਸ ਨਾਲ ਰੋਟੀ ਖਾਣ ਉਪਰੰਤ ਕੁਲਦੀਪ ਸਿੰਘ ਡੂੰਘੀ ਨੀਂਦ 'ਚ ਸੌਂ ਗਿਆ ਤਾਂ ਹਰਪ੍ਰੀਤ ਕੌਰ ਨੇ ਉਕਤ ਚਰਨਜੀਤ ਸਿੰਘ ਉਰਫ ਚੀਮਾ ਅਤੇ ਪਵਨਦੀਪ ਸਿੰਘ ਨੂੰ ਆਪਣੇ ਘਰ ਬੁਲਾ ਕੇ ਬਿਜਲੀ ਵਾਲੀ ਤਾਰ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀਆਂ ਨੇ ਕੁਲਦੀਪ ਸਿੰਘ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸਦੇ ਹੀ ਮੋਟਰਸਾਈਕਲ ਨਾਲ ਬੰਨ੍ਹ ਕੇ ਪਿੰਡ ਮਾਜਰਾ ਦੇ ਛੱਪੜ ਵਿਚ ਸੁੱਟ ਦਿੱਤਾ।
ਵਜ੍ਹਾ ਇਹ ਸੀ ਕਿ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਕਥਿਤ ਦੋਸ਼ੀ ਚਰਨਜੀਤ ਸਿੰਘ ਉਰਫ ਚੀਮਾ ਨਾਲ ਨਜਾਇਜ਼ ਸਬੰਧ ਸਨ,|ਮ੍ਰਿਤਕ ਕੁਲਦੀਪ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਨੂੰ ਰੋਕਦਾ ਸੀ ਅਤੇ ਲੜਾਈ ਝਗੜਾ ਕਰਦਾ ਸੀ। ਨਜਾਇਜ਼ ਸੰਬੰਧਾਂ 'ਚ ਰੋੜਾ ਬਣੇ ਪਤੀ ਨੂੰ ਹਰਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਅਤੇ ਉਸਦੇ ਸਾਥੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ।


Related News