ਪਰਾਈ ਜਨਾਨੀ ਦੇ ਚੱਕਰ ਨੇ ਉਜਾੜਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ

11/26/2021 6:37:36 PM

ਸਾਹਨੇਵਾਲ (ਜਗਰੂਪ) : ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਕੀ ਕੰਗਣਵਾਲ ਦੇ ਇਲਾਕੇ ਨਿਊ ਮਹਾਲਕਸ਼ਮੀ ਨਗਰ ’ਚ ਪਤੀ ਅਤੇ ਬੱਚੇ ਨਾਲ ਕਿਰਾਏ ਦੇ ਮਕਾਨ ’ਚ ਰਹਿੰਦੀ ਵਿਆਹੁਤਾ ਦੇ ਕਥਿਤ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੀ ਮੁੱਢਲੀ ਜਾਂਚ ਦੌਰਾਨ ਮ੍ਰਿਤਕਾ ਦੇ ਪਤੀ ਵੱਲੋਂ ਹੀ ਕਿਸੇ ਹੋਰ ਜਨਾਨੀ ਨਾਲ ਨਾਜਾਇਜ਼ ਸਬੰਧਾਂ ਕਾਰਨ ਆਪਣੀ ਪਤਨੀ ਦਾ ਕਥਿਤ ਕਤਲ ਕਰਨ ਦਾ ਸ਼ੱਕ ਜਤਾਇਆ ਗਿਆ ਹੈ। ਮ੍ਰਿਤਕਾ ਦੀ ਪਛਾਣ ਕਿਰਨ ਦੇਵੀ (30) ਪਤਨੀ ਰਾਜ ਨਿਸ਼ਾਦ ਦੇ ਰੂਪ ’ਚ ਹੋਈ ਹੈ। ਮ੍ਰਿਤਕਾ ਦੇ ਕਤਲ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਉਸ ਦਾ ਚੌਥੀ ਜਮਾਤ ’ਚ ਪੜ੍ਹਦਾ ਕਰੀਬ 11 ਸਾਲਾ ਲੜਕਾ ਮਨੀਸ਼ ਸਕੂਲੋਂ ਘਰ ਪਰਤਿਆ ਤਾਂ ਦੇਖਿਆ ਕਿ ਉਸ ਦੀ ਮਾਂ ਜ਼ਮੀਨ ’ਤੇ ਡਿੱਗੀ ਹੋਈ ਹੈ, ਜਿਸ ਤੋਂ ਬਾਅਦ ਉਸ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ ਦੇ ਲਾਂਬੜਾ ਨੇ ਵਾਪਰਿਆ ਭਿਆਨਕ ਹਾਦਸਾ, ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼

ਇਸ ਦੌਰਾਨ ਮੌਕੇ ’ਤੇ ਪਹੁੰਚੇ ਆਂਢ-ਗੁਆਂਢ ਦੇ ਲੋਕਾਂ ਨੇ ਕਿਰਨ ਦੇਵੀ ਨੂੰ ਮ੍ਰਿਤਕ ਦੇਖ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਬਾਰੇ ਪਤਾ ਲੱਗਦਿਆਂ ਹੀ ਏ. ਸੀ. ਪੀ. ਦੀਪ ਕਮਲ ਸਮੇਤ ਥਾਣਾ ਸਾਹਨੇਵਾਲ, ਚੌਕੀ ਕੰਗਣਵਾਲ ਅਤੇ ਸੀ. ਆਈ. ਏ. ਅਤੇ ਫਾਰੈਂਸਿਕ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਬਲਦੇਵ ਸਿੰਘ ਅਤੇ ਚੌਕੀ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕਾ ਕਿਰਨ ਦੇਵੀ ਪਤੀ ਰਾਜ ਨਿਸ਼ਾਦ ਅਤੇ ਬੱਚੇ ਮਨੀਸ਼ ਨਾਲ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਉਕਤ ਮਕਾਨ ’ਚ ਕਿਰਾਏ ’ਤੇ ਰਹਿਣ ਲਈ ਆਈ ਸੀ। ਉਸ ਦੇ ਪਤੀ ਰਾਜ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧਾਂ ਕਾਰਨ ਅਕਸਰ ਹੀ ਦੋਵੇਂ ਵਿਚਕਾਰ ਝਗੜਾ ਰਹਿੰਦਾ ਸੀ।

ਇਹ ਵੀ ਪੜ੍ਹੋ : ਆਦਮਪੁਰ ’ਚ ਕਿਤਾਬਾਂ ਦੀ ਦੁਕਾਨ ’ਚ ਜ਼ੋਰਦਾਰ ਧਮਾਕਾ, ਇਕ ਦੀ ਮੌਤ

ਬੀਤੇ ਬੁੱਧਵਾਰ ਦੀ ਰਾਤ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਬੀਤੀ ਸਵੇਰੇ 9 ਵਜੇ ਦੇ ਲਗਭਗ ਮਨੀਸ਼ ਪੜ੍ਹਨ ਲਈ ਸਕੂਲ ਚਲਾ ਗਿਆ। ਜਦੋਂ ਬਾਅਦ ਦੁਪਹਿਰ ਕਰੀਬ 1 ਵਜੇ ਘਰ ਪਰਤਿਆ ਤਾਂ ਦੇਖਿਆ ਕਿ ਉਸ ਦੀ ਮਾਂ ਜ਼ਮੀਨ ’ਤੇ ਡਿੱਗੀ ਹੋਈ ਹੈ, ਜਿਸ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕੀਤਾ।  ਚੌਕੀ ਇੰਚਾਰਜ ਗਗਨਦੀਪ ਨੇ ਦੱਸਿਆ ਕਿ ਮ੍ਰਿਤਕਾ ਦੇ ਗਲੇ ’ਤੇ ਨਿਸ਼ਾਨ ਹਨ, ਜਿਨ੍ਹਾਂ ਨੂੰ ਦੇਖ ਕੇ ਸ਼ੱਕ ਪੈਦਾ ਹੁੰਦਾ ਹੈ ਕਿ ਉਸ ਦੇ ਪਤੀ ਰਾਜ ਨਿਸ਼ਾਦ ਨੇ ਹੀ ਕਿਰਨ ਦੇਵੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਹੈ। ਜਿਸ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਹੈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਐੱਸ. ਟੀ. ਐੱਫ. ਦੀ ਰਿਪੋਰਟ ਨੂੰ ਲੈ ਕੇ ਚੁੱਕੇ ਸਵਾਲ

ਨੇੜੇ ਰਹਿੰਦੇ ਪਰਿਵਾਰਕ ਮੈਂਬਰ ਬੇਖ਼ਬਰ
ਚੌਕੀ ਇੰਚਾਰਜ ਗਗਨਦੀਪ ਨੇ ਦੱਸਿਆ ਕਿ ਮ੍ਰਿਤਕਾ ਦੇ ਲੜਕੇ ਮਨੀਸ਼ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਇਕ 15-16 ਸਾਲ ਦਾ ਵੱਡਾ ਭਰਾ ਵੀ ਹੈ, ਜੋ ਨਜ਼ਦੀਕ ਹੀ ਕਿਸੇ ਕਾਲੋਨੀ ’ਚ ਆਪਣੇ ਦਾਦਾ-ਦਾਦੀ ਨਾਲ ਰਹਿੰਦਾ ਹੈ ਪਰ ਮਨੀਸ਼ ਨੂੰ ਉਨ੍ਹਾਂ ਦਾ ਸਹੀ ਪਤਾ ਨਹੀਂ ਹੈ ਕਿਉਂਕਿ ਉਸਦੇ ਮਾਤਾ-ਪਿਤਾ ਸਾਈਕਲ ’ਤੇ ਹੀ ਉਸ ਨੂੰ ਦਾਦਾ-ਦਾਦੀ ਕੋਲ ਲੈ ਕੇ ਜਾਂਦੇ ਸਨ। ਪੁਲਸ ਨੇ ਕਈ ਵਾਰ ਸਾਈਕਲ ਰਾਹੀਂ ਮਨੀਸ਼ ਨੂੰ ਉਸ ਦੇ ਦਾਦਾ-ਦਾਦੀ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮਨੀਸ਼ ਨੂੰ ਰਸਤਾ ਯਾਦ ਨਾ ਹੋਣ ਕਾਰਨ ਕਾਮਯਾਬੀ ਨਹੀਂ ਮਿਲ ਸਕੀ। ਦੇਰ ਸ਼ਾਮ ਤੱਕ ਪੁਲਸ ਦੇ ਯਤਨਾਂ ਸਦਕਾ ਵੀ ਮ੍ਰਿਤਕਾ ਦੇ ਸਹੁਰੇ ਪਰਿਵਾਰ ਜਾਂ ਪੇਕੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹਾਲਾਂਕਿ ਉਸ ਦੇ ਸੱਸ-ਸਹੁਰਾ ਨਜ਼ਦੀਕ ਹੀ ਕਿਸੇ ਕਾਲੋਨੀ ’ਚ ਰਹਿ ਕੇ ਵੀ ਉਸ ਦੀ ਮੌਤ ਤੋਂ ਬੇਖਬਰ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News