ਰੁੱਸ ਕੇ ਪੇਕੇ ਗਈ ਪਤਨੀ ਦਾ ਵਿਛੋੜਾ ਨਾ ਸਹਾਰ ਸਕਿਆ ਪਤੀ, ਅੱਕ ਕੇ ਚੁੱਕਿਆ ਖ਼ੌਫਨਾਕ ਕਦਮ

Monday, Jul 06, 2020 - 10:58 AM (IST)

ਰੁੱਸ ਕੇ ਪੇਕੇ ਗਈ ਪਤਨੀ ਦਾ ਵਿਛੋੜਾ ਨਾ ਸਹਾਰ ਸਕਿਆ ਪਤੀ, ਅੱਕ ਕੇ ਚੁੱਕਿਆ ਖ਼ੌਫਨਾਕ ਕਦਮ

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਪੱਤੀ ਛੋਲੇ 'ਚ ਇਕ ਵਿਅਕਤੀ ਨੇ ਆਪਣੀ ਘਰਵਾਲੀ ਦੇ ਨਾਰਾਜ਼ ਹੋ ਕੇ ਪੇਕੇ ਜਾਣ ਤੋਂ ਬਾਅਦ ਆਪਣੇ ਹੀ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸੂਚਨਾ ਥਾਣਾ ਲਾਡੋਵਾਲ ਦੀ ਪੁਲਸ ਨੂੰ ਦਿੱਤੀ। ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ (25) ਪੁੱਤਰ ਜਸਵੰਤ ਸਿੰਘ ਵਾਸੀ ਪੱਤੀ ਛੋਲੇ ਦੇ ਰੂਪ ਵਿਚ ਕੀਤੀ ਗਈ ਹੈ। ਮ੍ਰਿਤਕ ਦੀ ਮਾਤਾ ਸਵਰਨ ਕੌਰ ਨੇ ਦੱਸਿਆ ਕਿ ਉਸ ਦੀ ਪਤਨੀ ਕੁੱਝ ਦਿਨ ਪਹਿਲਾਂ ਉਸ ਦੇ ਬੇਟੇ ਨਾਲ ਨਾਰਾਜ਼ ਹੋ ਕੇ ਮਾਪੇ ਘਰ ਚਲੀ ਗਈ ਸੀ।

ਇਹ ਵੀ ਪੜ੍ਹੋ : ਬਾਬਾ ਬਕਾਲਾ : ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਚੱਲੀਆਂ ਗ਼ੋਲੀਆਂ 

ਉਸ ਤੋਂ ਬਾਅਦ ਮ੍ਰਿਤਕ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਸਵੇਰੇ ਆਪਣੇ ਘਰ ਦੇ ਅੰਦਰ ਚਲਾ ਗਿਆ ਅਤੇ ਅੰਦਰ ਛੱਤ 'ਤੇ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸਾਰੇ ਪਰਿਵਾਰਕ ਮੈਂਬਰ ਬਾਹਰ ਬੈਠੇ ਸਨ। ਜਦੋਂ 4-5 ਘੰਟਿਆਂ ਤੱਕ ਸ਼ਮਸ਼ੇਰ ਅੰਦਰੋਂ ਬਾਹਰ ਨਾ ਆਇਆ ਤਾਂ ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਪੁੱਤ ਫਾਹੇ ਨਾਲ ਲਟਕ ਰਿਹਾ ਸੀ। ਉਧਰ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਸ੍ਰੀ ਮੁਕਤਸਰ ਸਾਹਿਬ 'ਚ ਕੋਵਿਡ-19 ਨਾਲ ਪਹਿਲੀ ਮੌਤ


author

Gurminder Singh

Content Editor

Related News