ਲੜ ਕੇ ਪੇਕੇ ਗਈ ਪਤਨੀ, ਪਿੱਛੋਂ ਪਤੀ ਨੇ ਕੀਤੀ ਖੁਦਕੁਸ਼ੀ
Wednesday, Dec 19, 2018 - 05:21 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪਤਨੀ ਵੱਲੋਂ ਲੜਾਈ ਕਰਕੇ ਮਕਾਨ ਦੇ ਕਾਗਜ਼ ਅਤੇ ਬੱਚਿਆਂ ਨੂੰ ਨਾਲ ਲੈ ਕੇ ਪੇ ਕੇ ਜਾਣ ਤੋਂ ਦੁਖੀ ਪਤੀ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਥਾਣਾ ਸਿੱਟੀ ਸੰਗਰੂਰ ਪੁਲਸ ਨੇ ਪਤਨੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮੁਦੱਈ ਮੰਗਤ ਰਾਮ ਸ਼ਰਮਾ ਵਾਸੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਉਹ ਆਪਣੇ ਭਾਈ ਸੋਨੂੰ ਸ਼ਰਮਾ ਨਾਲ ਇਕ ਘਰ ਵਿਚ ਹੀ ਰਹਿੰਦੇ ਸਨ। ਸੋਨੂੰ ਸ਼ਰਮਾ ਦੀ ਪਤਨੀ ਸੁਮਨ ਰਾਣੀ ਵਾਸੀ ਸੰਗਰੂਰ ਸੋਨੂੰ ਨਾਲ ਲੜਾਈ ਝਗੜਾ ਕਰਕੇ ਮਕਾਨ ਦੇ ਕਾਗਜ਼ ਅਤੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ, ਜਿਸ ਤੋਂ ਦੁਖੀ ਹੋ ਕੇ ਮੁਦੱਈ ਦੇ ਭਾਈ ਸੋਨੂੰ ਸ਼ਰਮਾ ਨੇ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।