ਘਰ ਆਉਂਦੇ ਆਸ਼ਕ ਨੂੰ ਪਤਨੀ ਨੇ ਦੱਸਿਆ ਚਚੇਰਾ ਭਰਾ, ਫਿਰ ਦੋਵਾਂ ਨੇ ਮਿਲ ਕੇ ਚਾੜ੍ਹ ਦਿੱਤਾ ਚੰਨ
Friday, Dec 15, 2023 - 12:51 PM (IST)
ਡੇਰਾਬੱਸੀ (ਅਨਿਲ) : ਪਿੰਡ ਮੋਰਠੀਕਰੀ ਤੋਂ 30 ਸਾਲਾ ਵਿਆਹੁਤਾ ਇਕ ਨੌਜਵਾਨ ਸਮੇਤ 11 ਦਿਨਾਂ ਤੋਂ ਤਿੰਨ ਬੱਚਿਆਂ ਨੂੰ ਛੱਡ ਕੇ ਲਾਪਤਾ ਹੈ। ਦੋ ਪੁੱਤਰਾਂ ਅਤੇ ਇਕ ਧੀ ਨਾਲ ਉਸਦਾ ਪਤੀ ਉਸ ਦੀ ਭਾਲ ਵਿਚ ਥਾਂ-ਥਾਂ ਭਟਕ ਰਿਹਾ ਹੈ। ਫੋਨ ’ਤੇ ਗੱਲ ਕਰਨ ਦੇ ਬਾਵਜੂਦ ਬੱਚਿਆਂ ਦੀ ਮਾਂ ਨੇ ਘਰ ਪਰਤਣ ਤੋਂ ਇਨਕਾਰ ਕਰ ਦਿੱਤਾ। ਮੁਬਾਰਕਪੁਰ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਨੀ ਨੇ ਪਤੀ ਦੀ ਗੈਰ-ਹਾਜ਼ਰੀ ਵਿਚ ਆਏ ਨੌਜਵਾਨ ਨੂੰ ਆਪਣਾ ਚਚੇਰਾ ਭਰਾ ਦੱਸਿਆ ਸੀ ਅਤੇ ਉਸ ਨੂੰ ਉਸ ’ਤੇ ਕੋਈ ਸ਼ੱਕ ਨਹੀਂ ਸੀ। ਬਿਹਾਰ ਦੇ ਰਹਿਣ ਵਾਲੇ 32 ਸਾਲਾ ਦਲੀਪ ਸ਼ਰਮਾ ਨੇ ਦੱਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। ਉਸ ਦਾ ਵਿਆਹ ਅਲਕਾ ਨਾਲ 2009 ’ਚ ਹੋਇਆ ਸੀ। ਦਲੀਪ ਦੇ 13 ਅਤੇ 9 ਸਾਲ ਦੇ ਦੋ ਬੇਟੇ ਅਤੇ 7 ਸਾਲ ਦੀ ਇਕ ਬੇਟੀ ਹੈ।
ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਜਿਮ ਲੱਗੇ ਨੌਜਵਾਨ ਦੀ ਅਚਾਨਕ ਐਕਸਰਸਾਈਜ਼ ਕਰਦਿਆਂ ਹੋਈ ਮੌਤ
ਦਲੀਪ ਮੁਤਾਬਕ ਉਹ 16 ਨਵੰਬਰ ਨੂੰ ਕੰਮ ਲਈ ਲੱਦਾਖ ਗਿਆ ਸੀ। ਬਾਅਦ ’ਚ 22 ਸਾਲਾ ਨੌਜਵਾਨ ਉਸ ਦੇ ਘਰ ਆਉਣ ਲੱਗਾ, ਜਿਸ ਨੂੰ ਉਸ ਦੀ ਪਤਨੀ ਨੇ ਪਿੰਡ ਦਾ ਰਹਿਣ ਵਾਲਾ ਆਪਣਾ ਚਚੇਰਾ ਭਰਾ ਪੰਕਜ ਦੱਸਿਆ। ਉਹ ਪੰਕਜ ਨੂੰ ਜਾਣਦਾ ਸੀ, ਇਸ ਲਈ ਉਸ ’ਤੇ ਕੋਈ ਸ਼ੱਕ ਨਹੀਂ ਸੀ। 3 ਦਸੰਬਰ ਨੂੰ ਵਾਪਸ ਆਉਣ ’ਤੇ ਉਸ ਦੀ ਪਤਨੀ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਕੱਪੜੇ ਸਿਲਾਈ ਕਰਵਾਉਣ ਜਾ ਰਹੀ ਹੈ ਪਰ ਵਾਪਸ ਨਹੀਂ ਆਈ। ਬਾਅਦ ’ਚ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਰਿਜ਼ਵਾਨ ਨਾਂ ਦਾ ਨੌਜਵਾਨ ਘਰ ’ਚ ਆਉਂਦਾ ਰਹਿੰਦਾ ਸੀ, ਜਿਸ ਨੂੰ ਅਲਕਾ ਨੇ ਪੰਕਜ ਕਹਿ ਕੇ ਹਨੇਰੇ ’ਚ ਰੱਖਿਆ। ਚਾਰ ਦਿਨਾਂ ਬਾਅਦ ਪਤਨੀ ਨਾਲ ਫੋਨ ’ਤੇ ਗੱਲ ਕੀਤੀ ਪਰ ਬੱਚਿਆਂ ਬਾਰੇ ਗੱਲ ਕਰਨ ’ਤੇ ਵੀ ਉਹ ਵਾਪਸ ਆਉਣ ਲਈ ਰਾਜ਼ੀ ਨਹੀਂ ਹੋਈ। ਬਾਅਦ ’ਚ ਉਸ ਦੇ ਨੰਬਰ ਦਾ ਖੁਲਾਸਾ ਉਸ ਦੇ ਬੇਟੇ ਦੇ ਸੈੱਲਫੋਨ ਤੋਂ ਰਿਜ਼ਵਾਨ ਨੂੰ ਕੀਤੀ ਪੇਮੈਂਟ ਰਾਹੀਂ ਹੋਇਆ। ਹਾਲਾਂਕਿ ਅਲਕਾ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ ਪਰ ਰਿਜ਼ਵਾਨ ਨੇ ਉਸ ਨੂੰ ਅਤੇ ਪੁਲਸ ਨੂੰ ਦੱਸਿਆ ਹੈ ਕਿ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ ਹੈ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਲੰਡੇ ਦੇ ਨੌਜਵਾਨ ਸੁਖਚੈਨ ਸਿੰਘ ਦਾ ਵਿਦੇਸ਼ ’ਚ ਕਤਲ, ਸਿਰ ’ਚ ਮਾਰੀਆਂ ਕਈ ਗੋਲ਼ੀਆਂ
ਦਲੀਪ ਦਾ ਦੋਸ਼ ਹੈ ਕਿ ਰਿਜ਼ਵਾਨ ਨੇ ਕਿਸੇ ਮੁਸਲਿਮ ਇਲਮ ਦੀ ਮਦਦ ਲੈ ਕੇ ਉਸਦੀ ਪਤਨੀ ਨੂੰ ਵੱਸ ਵਿਚ ਕੀਤਾ ਹੈ। ਉਸ ਨੇ ਇਸ ਨੂੰ ਲਵ ਜੇਹਾਦ ਨਾਲ ਜੁੜਿਆ ਮਾਮਲਾ ਦੱਸਿਆ। ਉਹ ਵਾਰ-ਵਾਰ ਮੁਬਾਰਕਪੁਰ ਪੁਲਸ ਕੋਲ ਉਸ ਦੀ ਪਤਨੀ ਨੂੰ ਉਸਦੇ ਬੱਚਿਆਂ ਕੋਲ ਵਾਪਸ ਲਿਆਉਣ ਲਈ ਤਰਲੇ ਕਰ ਰਿਹਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਲਕਾ ਅਤੇ ਰਿਜ਼ਵਾਨ ਨਾਲ ਗੱਲ ਹੋਈ ਸੀ। ਉਸ ਨੇ ਆਪਣੇ ਆਪ ਨੂੰ ਲੁਧਿਆਣਾ ਵਿਚ ਦੱਸਿਆ ਹੈ। ਦੋਵਾਂ ਨੂੰ ਸ਼ਨੀਵਾਰ ਜਾਂਚ ’ਚ ਸ਼ਾਮਲ ਹੋਣ ਲਈ ਪੁਲਸ ਚੌਕੀ ਬੁਲਾਇਆ ਗਿਆ ਹੈ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 6 ਕਤਲ ਕਰਨ ਵਾਲੇ ਖ਼ਤਰਨਾਕ ਗੈਂਗਸਟਰ ਜੱਸਾ ਹੈਬੋਵਾਲੀਆ ਦਾ ਪੰਜਾਬ ਪੁਲਸ ਨੇ ਕੀਤਾ ਐਨਕਾਊਂਟਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8