ਦੂਜੀ ਪਤਨੀ ਤੇ ਨੂੰਹ ਤੋਂ ਦੁਖੀ ਵਿਅਕਤੀ ਨੇ ਨਹਿਰ ''ਚ ਮਾਰੀ ਛਾਲ, ਮ੍ਰਿਤਕ ਦੇ ਖੁਦਕੁਸ਼ੀ ਨੋਟ ਨੇ ਉਡਾਏ ਹੋਸ਼

Thursday, Sep 05, 2024 - 06:20 PM (IST)

ਦੂਜੀ ਪਤਨੀ ਤੇ ਨੂੰਹ ਤੋਂ ਦੁਖੀ ਵਿਅਕਤੀ ਨੇ ਨਹਿਰ ''ਚ ਮਾਰੀ ਛਾਲ, ਮ੍ਰਿਤਕ ਦੇ ਖੁਦਕੁਸ਼ੀ ਨੋਟ ਨੇ ਉਡਾਏ ਹੋਸ਼

ਮੋਗਾ (ਕਸ਼ਿਸ਼) : ਦੋ ਦਿਨ ਪਹਿਲਾਂ ਮੋਗਾ ਦੇ ਪਿੰਡ ਮਹੇਰੋਂ ਦੇ ਲਖਬੀਰ ਸਿੰਘ ਨੇ ਆਪਣੀ ਪਤਨੀ ਅਤੇ ਨੂੰਹ ਤੋਂ ਪਰੇਸ਼ਾਨ ਹੋ ਕੇ ਬੱਧਨੀ ਕਲਾਂ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਮੌਤ ਤੋਂ ਪਹਿਲਾਂ ਲਖਬੀਰ ਸਿੰਘ ਨੇ ਖੁਦਕੁਸ਼ੀ ਨੋਟ ਵੀ ਲਿਖਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਇਸ ਸਬੰਧ ਵਿਚ ਮ੍ਰਿਤਕ ਦੇ ਬੇਟੇ ਨਵਦੀਪ ਸਿੰਘ ਨਿਵਾਸੀ ਪਿੰਡ ਮਹਿਰੋਂ ਦੇ ਬਿਆਨਾਂ ’ਤੇ ਪਰਮਜੀਤ ਕੌਰ ਨਿਵਾਸੀ ਅਜੀਤਵਾਲ ਅਤੇ ਤਪਿੰਦਰ ਕੌਰ ਨਿਵਾਸੀ ਪਿੰਡ ਝੰਡੇਵਾਲਾ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਉਸਦੀ ਮਾਤਾ ਪਰਮਜੀਤ ਕੌਰ ਦੀ 2009 ਵਿਚ ਮੌਤ ਹੋ ਗਈ ਸੀ, ਜਿਸ ਉਪਰੰਤ ਮੇਰੇ ਪਿਤਾ ਨੇ 2010 ਵਿਚ ਪਰਮਜੀਤ ਕੌਰ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ, ਜਿਸ ਦੀ ਇਕ ਬੇਟੀ ਨੂੰ ਵੀ ਮੇਰੇ ਪਿਤਾ ਨੇ ਆਪਣੇ ਖਰਚੇ ’ਤੇ ਕੈਨੇਡਾ ਭੇਜਿਆ। ਉਸ ਨੇ ਕਿਹਾ ਕਿ ਮੈਨੂੰ ਅਤੇ ਮੇਰਾ ਭਰਾ ਨਵਜੋਤ ਸਿੰਘ ਨੂੰ ਮੇਰੀ ਮਤਰੇਈ ਮਾਂ ਬਹੁਤ ਤੰਗ ਪ੍ਰੇਸ਼ਾਨ ਕਰਦੀ ਸੀ, ਜਿਸ ਕਾਰਨ ਮੇਰੇ ਪਿਤਾ ਨੇ ਪਰਮਜੀਤ ਕੌਰ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਅਤੇ ਅਗਸਤ 2023 ਵਿਚ ਪੰਚਾਇਤੀ ਤਲਾਕ ਹੋ ਗਿਆ ਪਰ ਮੇਰੇ ਪਿਤਾ ਲਖਵੀਰ ਸਿੰਘ ਖ਼ਿਲਾਫ਼ ਮੇਰੀ ਮਤਰੇਈ ਮਾਂ ਸ਼ਿਕਾਇਤਬਾਜ਼ੀ ਕਰਦੀ ਸੀ ਅਤੇ ਮੇਰੀ ਭਰਜਾਈ ਵੀ ਤੰਗ ਪਰੇਸ਼ਾਨ ਕਰਦੀ ਸੀ, ਜਿਸ ਕਾਰਨ ਮੇਰਾ ਪਿਤਾ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ 3 ਤਾਰੀਖ ਨੂੰ ਲਖਬੀਰ ਸਿੰਘ ਆਪਣੀ ਕਾਰ 'ਚ ਸੁਸਾਈਡ ਨੋਟ ਛੱਡ ਗਿਆ ਸੀ ਅਤੇ ਕਾਰ ਲਗਾਉਣ ਤੋਂ ਬਾਅਦ ਉਸ ਨੇ ਖੁਦ ਵੀ ਨਹਿਰ 'ਚ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ ਅੱਜ ਲਖਬੀਰ ਸਿੰਘ ਨੇ ਸੁਸਾਈਡ ਨੋਟ 'ਚ ਲਿਖਿਆ ਕਿ ਉਹ ਆਪਣੀ ਪਤਨੀ ਅਤੇ ਨੂੰਹ ਤੋਂ ਪਰੇਸ਼ਾਨ ਸੀ ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਹੈ।


author

Gurminder Singh

Content Editor

Related News