ਜਨਾਨੀ ਨੇ ਇਕੱਠਿਆਂ 3 ਬੱਚਿਆਂ ਨੂੰ ਦਿੱਤਾ ਜਨਮ

Friday, Jun 11, 2021 - 10:43 AM (IST)

ਜਨਾਨੀ ਨੇ ਇਕੱਠਿਆਂ 3 ਬੱਚਿਆਂ ਨੂੰ ਦਿੱਤਾ ਜਨਮ

ਕੋਟ ਈਸੇ ਖਾਂ (ਗਰੋਵਰ, ਸੰਜੀਵ): ਕਸਬਾ ਕੋਟ ਈਸੇ ਖਾਂ ਦੇ ਨਾਮਵਰ ਹਸਪਤਾਲ, ਹਰਬੰਸ ਨਰਸਿੰਗ ਹੋਮ ਵਿਖੇ ਇਕ ਮਾਂ ਵੱਲੋਂ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ, ਜਿਸ ਦੇ ਸਬੰਧ ਵਿਚ ਡਾ. ਹਰਜੋਤ ਕੰਬੋਜ ਐੱਮ. ਐੱਸ. ਨੇ ਦੱਸਿਆ ਕਿ ਰਾਜਵੰਤ ਕੌਰ ਪਤਨੀ ਜਗਦੀਸ਼ ਸਿੰਘ ਵਾਸੀ ਬਾਜੇਕੇ ਦਾ ਉਨ੍ਹਾਂ ਦੇ ਹਸਪਤਾਲ ਵਿਚ ਟਰੀਟਮੈਂਟ ਚੱਲ ਰਿਹਾ ਸੀ, ਜਿਨ੍ਹਾਂ ਦੀ ਡਿਲਿਵਰੀ ਹਸਪਤਾਲ ਵਿਚ ਵੱਡੇ ਸਫਲ ਆਪਰੇਸ਼ਨ ਨਾਲ ਕੀਤੀ ਸੀ, ਆਪਰੇਸ਼ਨ ਦੌਰਾਨ ਦੋ ਕੁੜੀਆਂ ਅਤੇ ਇਕ ਮੁੰਡੇ ਕੁੱਲ ਤਿੰਨ ਬੱਚਿਆਂ ਨੂੰ ਮਾਤਾ ਵੱਲੋਂ ਜਨਮ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਮਾਤਾ ਅਤੇ ਬੱਚੇ ਤਿੰਨੋ ਤੰਦਰੁਸਤ ਹਨ।


author

Shyna

Content Editor

Related News