ਇਸ ਵਾਰ ਕਿਸ ਦੇ ਖਾਤੇ ’ਚ ਜਾਵੇਗੀ ਬੱਲੂਆਣਾ ਹਲਕੇ ਦੀ ਸੀਟ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Friday, Feb 18, 2022 - 04:06 PM (IST)

ਇਸ ਵਾਰ ਕਿਸ ਦੇ ਖਾਤੇ ’ਚ ਜਾਵੇਗੀ ਬੱਲੂਆਣਾ ਹਲਕੇ ਦੀ ਸੀਟ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

ਜਲੰਧਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ- 82 ਬੱਲੂਆਣਾ ਅਨੁਸੂਚਿਤ ਜਾਤੀ ਲਈ ਰਾਖਵਾਂ ਹਲਕਾ ਹੈ।2007 ਤੇ ਉਸ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਸੂਚੀ ਵਿੱਚ ਇਹ ਹਲਕਾ ਨੰਬਰ 90 ਹੁੰਦਾ ਸੀ। ਇਹ ਹਲਕਾ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਸਥਿਤ ਹੈ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਅਧੀਨ ਆਉਂਦਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਥੇ ਸ਼੍ਰੋਮਣੀ ਅਕਾਲੀ ਦਲ ਦਾ ਪੱਲੜਾ ਭਾਰੀ ਰਿਹਾ ਹੈ।ਅਕਾਲੀ ਦਲ ਜਿੱਥੇ ਤਿੰਨ ਵਾਰ ਚੋਣਾਂ ਜਿੱਤਣ ਵਿੱਚ ਕਾਮਯਾਬ ਹੋਈ ਹੈ ਉਥੇ ਹੀ ਕਾਂਗਰਸ ਨੇ ਦੋ ਵਾਰ ਬਾਜ਼ੀ ਮਾਰੀ ਹੈ। 

1997
1997 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਤੇਜ ਸਿੰਘ ਨੇ 44835, ਕਾਂਗਰਸ ਦੇ ਬਾਬੂ ਰਾਮ ਨੇ 22804 ਵੋਟਾਂ ਹਾਸਲ ਕੀਤੀਆਂ। ਗੁਰਤੇਜ ਸਿੰਘ ਨੇ ਬਾਬੂ ਰਾਮ ਨੂੰ 22,031 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

2002
2002 'ਚ ਕਾਂਗਰਸ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ 41683, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਤੇਜ ਸਿੰਘ ਨੇ 37363 ਵੋਟਾਂ ਹਾਸਲ ਕੀਤੀਆਂ। ਪ੍ਰਕਾਸ਼ ਸਿੰਘ ਭੱਟੀ ਨੇ ਗੁਰਤੇਜ ਸਿੰਘ ਨੂੰ 4320 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

2007
2007 'ਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਤੇਜ ਸਿੰਘ ਨੇ 50929, ਕਾਂਗਰਸ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ 36295 ਵੋਟਾਂ ਹਾਸਲ ਕੀਤੀਆਂ। ਗੁਰਤੇਜ ਸਿੰਘ ਨੇ ਪ੍ਰਕਾਸ਼ ਸਿੰਘ ਭੱਟੀ ਨੂੰ 14,634 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

2012
2012 'ਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਤੇਜ ਸਿੰਘ ਨੇ 49,418,  ਕਾਂਗਰਸ ਉਮੀਦਵਾਰ ਗਿਰੀਰਾਜ ਰਜੋਰਾ ਨੇ 41191 ਵੋਟਾਂ ਹਾਸਲ ਕੀਤੀਆਂ। ਗੁਰਤੇਜ ਸਿੰਘ ਨੇ ਗਿਰੀਰਾਜ ਰਜੋਰਾ ਨੂੰ 8227 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

2017
2017 'ਚ ਕਾਂਗਰਸ ਦੇ ਉਮੀਦਵਾਰ ਨੱਥੂ ਰਾਮ ਨੇ 65607, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ ਨੇ 50158 ਵੋਟਾਂ ਹਾਸਲ ਕੀਤੀਆਂ। ਨੱਥੂ ਰਾਮ ਨੇ ਪ੍ਰਕਾਸ਼ ਸਿੰਘ ਭੱਟੀ ਨੂੰ 15,449 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।ਆਪ ਦੇ ਉਮੀਦਵਾਰ ਸਿਮਰਜੀਤ ਸਿੰਘ ਨੂੰ 22264 ਵੋਟਾਂ ਮਿਲੀਆਂ ਸਨ।

PunjabKesari

ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ ਰਾਜਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਦੇਵ ਸਿੰਘ ਮੇਘ ਗੋਬਿੰਦਗੜ੍ਹ ਅਤੇ ਆਮ ਆਦਮੀ ਪਾਰਟੀ ਵਲੋਂ ਅਮਨਦੀਪ ਸਿੰਘ 'ਗੋਲਡੀ' ਮੁਸਾਫਿਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਸੰਯੁਕਤ ਸਮਾਜ ਮੋਰਚਾ ਵੱਲੋਂ ਰਾਮ ਕੁਮਾਰ ਕੁੱਲਰਮੇਘ ਅਤੇ ਭਾਜਪਾ ਵੱਲੋਂ ਸ੍ਰੀਮਤੀ ਵੰਦਵਾ ਸਾਗਵਾਨ ਚੋਣ ਮੈਦਾਨ ਵਿੱਚ ਹਨ।

ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 183929 ਹੈ, ਜਿਨ੍ਹਾਂ 'ਚ 85055 ਪੁਰਸ਼, 98871 ਬੀਬੀਆਂ ਅਤੇ 3 ਥਰਡ ਜੈਂਡਰ ਵੋਟਰ ਹਨ।


author

Anuradha

Content Editor

Related News