ਗਠਜੋੜ ਲਈ ਹੁਣ ਕੌਣ ਬਣੇਗਾ ‘ਫੌਹੜੀਆਂ’? ਜਾਖੜ ਦੇ ਤਿੱਖੇ ਤੇਵਰ, ਅਕਾਲੀਆਂ ਦੀ ਖਾਮੋਸ਼ੀ

Wednesday, Jul 12, 2023 - 06:28 PM (IST)

ਗਠਜੋੜ ਲਈ ਹੁਣ ਕੌਣ ਬਣੇਗਾ ‘ਫੌਹੜੀਆਂ’? ਜਾਖੜ ਦੇ ਤਿੱਖੇ ਤੇਵਰ, ਅਕਾਲੀਆਂ ਦੀ ਖਾਮੋਸ਼ੀ

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਵਿਚ ਲੰਘੇ ਕੱਲ੍ਹ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਤਾਜਪੋਸ਼ੀ ਮੌਕੇ ਜੋ ਭਾਸ਼ਣ ਵਿਚ ਅਤੇ ਮੀਡੀਆ ਦੇ ਰੂ-ਬ-ਰੂ ਹੋ ਕੇ ਬਿਆਨ ਦਿੱਤਾ , ਉਸ ਦੇ ਅਕਾਲੀ ਦਲ ਦੇ ਭਾਜਪਾ ਨੇ ਮੁੜ ਗਠਜੋੜ ਹੋਣ ’ਤੇ ਸਵਾਲੀਆ ਨਿਸ਼ਾਨ ਤੇ ਵੱਡੀ ਚਰਚਾ ਛਿੜ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਦੇ ਕਹਿਰ ਨੇ ਵਿਆਹ 'ਚ ਪਾਇਆ ਅੜਿੱਕਾ ਤਾਂ ਪਰਿਵਾਰ ਨੇ ਲਗਾਈ ਅਨੋਖ਼ੀ ਜੁਗਤ, ਸੁੱਖੀ-ਸਾਂਦੀ ਹੋ ਗਿਆ ਸਾਰਾ ਕਾਰਜ

ਜਾਖੜ ਨੇ ਕਿਹਾ ਕਿ ਹੁਣ ਅਸੀਂ ਦਿਮਾਗ ਤੋਂ ਕੰਮ ਲਵਾਂਗੇ, ਪਹਿਲਾਂ ਦਿਲ ਤੋਂ ਫ਼ੈਸਲੇ ਲੈਂਦੇ ਸੀ। ਹੁਣ ਅਸੀਂ ਛੋਟੇ ਭਰਾ ਨਹੀਂ, ਸਗੋਂ  ਬਰਾਬਰ ਦੇ ਹਾਂ। ਤਕੜੇ ਹੋ ਕੇ ਅੱਗੇ ਵਧੋ ਪੰਜਾਬ ਦੇ ਪਿੰਡ-ਪਿੰਡ ਗਲੀ-ਗਲੀ ਜਾਓ ਸੀਟਾਂ ਤੁਹਾਡੇ ਪਿੱਛੇ ਫਿਰਨਗੀਆਂ। ਇਸੇ ਤਰ੍ਹਾਂ ਜਾਖੜ ਜੋ ਤੇਜ਼ ਤਰਾਰ ਤੇ ਤਜ਼ਰਬੇਕਾਰ ਹਿੰਦੂ ਭਾਈਚਾਰੇ ਦੇ ਨੇਤਾ ਹਨ। ਉਨ੍ਹਾਂ ਵੱਲੋਂ ਕੱਲ੍ਹ ਕੀਤੇ ਗਏ ਇਸ਼ਾਰਿਆਂ ’ਤੇ ਲਾਈਆਂ ਚੋਟਾਂ ਤੋਂ ਅੱਜ ਆਸ ਸੀ ਕਿ ਅਕਾਲੀ ਦਲ ਦਾ ਪ੍ਰਤੀਕਰਮ ਤਿੱਖਾ ਜਾਂ ਸਾਧਾਰਣ ਆਵੇਗਾ ਪਰ ਖਬਰ ਲਿਖੇ ਜਾਣ ਤੱਕ ਸ੍ਰੋ. ਅਕਾਲੀ ਦਲ ਦੇ ਨੇਤਾਵਾਂ ਦੀ ਖਾਮੋਸ਼ੀ ਦਿਸੀ। ਜਿਸ ਨੂੰ ਲੈ ਕੇ ਅੱਜ ਰਾਜਸੀ ਪੰਡਤਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ। ਹੁਣ ਭਾਜਪਾ 1997 ਵਾਲੀ ਨਹੀਂ ਰਹੀ। ਇਸ ਤੋਂ ਪਹਿਲਾਂ ਅਕਾਲੀ ਭਾਜਪਾ ਨੂੰ ਛੋਟਾ ਭਰਾ ਅਤੇ ਰਾਜਸੀ ਫੌਹੜੀਆਂ ਵਜੋਂ ਵਰਤਦੇ ਆ ਰਹੇ ਸਨ। ਪੰਡਤਾਂ ਨੇ ਕਿਹਾ ਕਿ ਜਾਖੜ ਦੇ ਬਿਆਨ ਨੇ ਹੁਣ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਹੁਣ ਭਾਜਪਾ ਬਰਾਬਰ ਦੀ ਪਾਰਟੀ ਹੈ ਜਿਸ ਨੂੰ ਲੈ ਕੇ ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਵਿਚੋਂ ਕਿਹੜੀ ਪਾਰਟੀ ਫੌਹੜੀਆਂ ਬਣਦੀ ਹੈ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News