ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਖਤਮ ਨਾ ਹੋਵੇ : ਵਿਸ਼ਵ ਸਿਹਤ ਸੰਗਠਨ (ਵੀਡੀਓ)

Friday, May 15, 2020 - 04:19 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ 'ਤੇ ਵਿਸ਼ਵ ਸਿਹਤ ਸੰਗਠਨ ਨੇ 13 ਮਈ ਨੂੰ ਬਿਆਨ ਦਿੱਤਾ ਕਿ ਐੱਚ.ਆਈ.ਵੀ. ਵਾਂਗ ਕੋਰੋਨਾ ਵਾਇਰਸ ਵੀ ਨਾ ਖਤਮ ਹੋਣ ਵਾਲੀ ਬੀਮਾਰੀ ਬਣ ਸਕਦੀ ਹੈ। ਭਾਵੇਂ ਕਿ ਬਹੁਤ ਸਾਰੇ ਦੇਸ਼ਾਂ ਨੇ ਇਸ ਵਾਇਰਸ ਤੋਂ ਬਚਣ ਦੇ ਲਈ ਤਾਲਾਬੰਦੀ ਕੀਤੀ ਹੋਈ ਹੈ, ਜਿਸ ਦੇ ਬਾਵਜੂਦ ਇਸ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਡਬਲਿਊ. ਐੱਚ. ਓ. ਦਾ ਕਹਿਣਾ ਹੈ ਕਿ ਅਸੀਂ ਏਡਜ਼ ਨਾਲ ਵੀ ਲੰਮੇ ਸਮੇਂ ਤੋਂ ਜੀਅ ਰਹੇ ਹਾਂ ਪਰ ਇਸ ਦਾ ਕੋਈ ਇਲਾਜ ਨਹੀਂ ਮਿਲਿਆ। ਅਸੀਂ ਪਰਹੇਜ਼ ਨਾਲ ਜਾਂ ਹੋਰ ਵਸੀਲੇ ਵਰਤ ਕੇ ਏਡਜ਼ ਨਾਲ ਨਜਿੱਠ ਰਹੇ ਹਾਂ। ਹੋ ਸਕਦਾ ਹੈ ਕਿ ਇਸੇ ਤਰ੍ਹਾਂ ਹੀ ਸਾਨੂੰ ਕੋਰੋਨਾ ਵਾਇਰਸ ਨਾਲ ਰਹਿਣ ਦੀ ਆਦਤ ਵੀ ਪਾਉਣੀ ਪੈ ਸਕਦੀ ਹੈ। ਇਹ ਗੱਲਾਂ ਡਬਲਿਊ. ਐੱਚ. ਓ. ਦੇ ਐਮਰਜੈਂਸੀ ਐਕਸਪਰਟ ਮਾਈਕ ਰਿਆਨ ਨੇ ਕਹੀਆਂ ਹਨ। 

ਉਨ੍ਹਾਂ ਦੱਸਿਆ ਕਿ ਹੁਣ ਤੱਕ ਸੌ ਤੋਂ ਵੱਧ ਵੈਕਸੀਨ ਬਣ ਚੁੱਕੀਆਂ ਹਨ ਅਤੇ ਇਨ੍ਹਾਂ ’ਚੋਂ ਬਹੁਤ ਸਾਰੀਆਂ ਕਲੀਨੀਕਲ ਟਰਾਇਲ ਹੇਠ ਹਨ ਪਰ ਸਭ ਤੋਂ ਵੱਡੀ ਦੁਚਿੱਤੀ ਇਹ ਹੈ ਕਿ ਕੋਰੋਨਾ ਵਾਇਰਸ ਉੱਪਰ ਇਨ੍ਹਾਂ ਦਵਾਈਆਂ ’ਚੋਂ ਕਿਹੜੀ ਦਵਾਈ ਵੱਧ ਕਾਰਗਰ ਸਾਬਤ ਹੋਵੇਗੀ। ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਨੇ ਅੱਧੀ ਤੋਂ ਵਧੇਰੇ ਮਨੁੱਖ ਜਾਤ ਜਨਵਰੀ ਮਹੀਨੇ ਤੋਂ ਘਰਾਂ ਅੰਦਰ ਡੱਕੀ ਹੋਈ ਹੈ। ਕੰਮਕਾਰ ਠੱਪ ਪਏ ਹਨ ਅਤੇ ਅਜਿਹੇ 'ਚ ਵਿਸ਼ਵ ਭਰ ਦੀਆਂ ਸਰਕਾਰਾਂ ਤਾਲਾਬੰਦੀ ਨੂੰ ਖੋਲ੍ਹ ਕੇ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਜੱਦੋ ਜਹਿਦ ਕਰ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਟੀਚਾ ਇਹ ਹੈ ਕਿ ਕੋਰੋਨਾ ਵਾਇਰਸ ਨੂੰ ਠੱਲ੍ਹ ਲਿਆ ਜਾਵੇ। 

ਪੜ੍ਹੋ ਇਹ ਵੀ ਖਬਰ - ਕੀ ਹੈ Y2K ਸੰਕਟ? ਜਿਸਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਜ਼ਿਕਰ (ਵੀਡੀਓ)

ਪੜ੍ਹੋ ਇਹ ਵੀ ਖਬਰ - ਕੋਰੋਨਾ ਸੰਕਟ ਮੀਡੀਆ ਜਗਤ ਵਿਚ ਲਿਆ ਰਿਹਾ ਹੈ ਵੱਡੀਆਂ ਤਬਦੀਲੀਆਂ

ਸਿਹਤ ਮਾਹਿਰਾਂ ਮੁਤਾਬਕ ਕੋਰੋਨਾ ਵਾਇਰਸ ਨੂੰ ਠੱਲ੍ਹਣ ਲਈ ਬਹੁਤ ਜ਼ਿਆਦਾ ਅਹਿਤਿਆਤ ਵਰਤਣ ਦੀ ਲੋੜ ਹੈ। ਡਬਲਿਊ. ਐੱਚ. ਓ. ਤੋਂ ਰਿਆਨ ਮਾਈਕ ਕਹਿੰਦੇ ਹਨ ਕਿ ਦੇਸ਼ਾਂ ਵਲੋਂ ਜ਼ਮੀਨੀ ਹੱਦਾਂ ਖੋਲ੍ਹਣਾ ਜ਼ਿਆਦਾ ਚੁਣੌਤੀ ਵਾਲਾ ਕੰਮ ਨਹੀਂ ਹੈ ਪਰ ਜੇਕਰ ਹਵਾਈ ਸਫਰ ਖੋਲ੍ਹਿਆ ਜਾਵੇ ਤਾਂ ਇਹ ਔਖਾ ਕਰ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਸਿਹਤ ਕਾਮਿਆਂ ’ਤੇ ਹੋਏ ਹਮਲਿਆਂ ਦੀ ਨਿੰਦਿਆ ਵੀ ਕੀਤੀ ਗਈ ਹੈ। 11 ਮੁਲਕਾਂ ’ਚ 35 ਗੰਭੀਰ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ। ਰਿਆਨ ਕਹਿੰਦੇ ਹਨ ਕਿ ਮਨੁੱਖਤਾ ਨੂੰ ਬਚਾਉਣ ਲਈ ਸਾਨੂੰ ਇਸ ਵਿਸ਼ਾਣੂ ਦਾ ਟੀਕਾ ਲੱਭਣਾ ਪਵੇਗਾ। 

ਪੜ੍ਹੋ ਇਹ ਵੀ ਖਬਰ - ਅੰਤਰਰਾਸ਼ਟਰੀ ਪਰਿਵਾਰ ਦਿਵਸ : ਜਾਣੋ ਪਰਿਵਾਰ ਦੀ ਮਹੱਤਤਾ 

ਪੜ੍ਹੋ ਇਹ ਵੀ ਖਬਰ - ਨਿਰਮਲ ਰਿਸ਼ੀ ਅਤੇ ਪੰਜਾਬੀ ਸਿਨੇਮਾ ਦਾ ਖਾਸ ਹਿੱਸਾ ਪੇਸ਼ ਕਰਦੀ ਦਸਤਾਵੇਜ਼ੀ ਫ਼ਿਲਮ 'ਨਜ਼ਰੀ ਨਾ ਆਵੇ' 

ਭਾਵੇਂ ਕਈ ਦੇਸ਼ਾਂ ਨੇ ਤਾਲਾਬੰਦੀ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੋਰੋਨਾ ਦਾ ਅਸਲ ਇਲਾਜ ਕਦੋਂ ਤੱਕ ਲੱਭੇਗਾ? ਕੀ ਇਹ ਲੱਭੇਗਾ ਵੀ ਜਾਂ ਫਿਰ ਡਬਲਿਊ. ਐੱਚ. ਓ. ਦੀ  ਚਿਤਾਵਨੀ ਮੁਤਾਬਕ ਮਨੁੱਖ ਨੂੰ ਏਡਜ ਵਾਂਗ ਕੋਰੋਨਾ ਵਾਇਰਸ ਨਾਲ ਵੀ ਜਿਊਣਾ ਪਵੇਗਾ। ਇਸ ਮਾਮਲੇ ਦੇ ਬਾਰੇ ਹੋਣ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ-ਸਪਾਟਾ ਵਿਸ਼ੇਸ਼-8 : ਇਕ ਜੰਨਤ ਦੀ ਸੈਰ ‘ਨਿਊਜ਼ੀਲੈਂਡ’ (ਤਸਵੀਰਾਂ)

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੇ ਦੌਰਾਨ ਮਾਂ-ਬਾਪ ਇਸ ਤਰ੍ਹਾਂ ਵਧਾਉਣ ਆਪਣੇ ਬੱਚਿਆਂ ਦਾ ਮਨੋਬਲ


author

rajwinder kaur

Content Editor

Related News