25 ਕਰੋੜ ਦੀ ਠੱਗੀ ਕਰਨ ਵਾਲੇ ''ਵ੍ਹਿਜ਼ ਪਾਵਰ'' ਕੰਪਨੀ ਦੇ ਮਾਲਕ ਜੀਜਾ-ਸਾਲਾ ਨੇ ਕੀਤਾ ਸਰੰਡਰ

07/22/2020 7:04:03 PM

ਜਲੰਧਰ (ਵਰੁਣ)— ਲੋਕਾਂ ਨਾਲ ਕਰੀਬ 25 ਕਰੋੜ ਦੀ ਠੱਗੀ ਕਰਨ ਵਾਲੇ ਓ. ਐੱਲ. ਐੱਸ. 'ਵ੍ਹਿਜ਼ ਪਾਵਰ' ਕੰਪਨੀ ਦੇ ਮਾਲਕ ਰਣਜੀਤ ਸਿੰਘ ਅਤੇ ਉਸ ਦੇ ਸਾਲੇ ਗਗਨਦੀਪ ਸਿੰਘ ਨੇ ਬੁੱਧਵਾਰ ਨੂੰ ਅਦਾਲਤ 'ਚ ਸਰੰਡਰ ਕਰ ਦਿੱਤਾ ਹੈ। ਦੋਵੇਂ ਮੁਲਜ਼ਮਾਂ ਨੂੰ ਬਾਅਦ 'ਚ ਜੇਲ ਭੇਜ ਦਿੱਤਾ ਗਿਆ ਜਦਕਿ ਪੁੱਛਗਿੱਛ ਵੀ ਨਹੀਂ ਹੋ ਸਕੀ।

ਉਥੇ ਹੀ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ., ਈ. ਡੀ. ਅਤੇ ਵਿਜੀਲੈਂਸ ਬਿਊਰੋ ਦੇ ਦਰਬਾਰ ਪਹੁੰਚ ਗਿਆ ਹੈ। ਹਰਿਆਣਾ ਦੇ ਪੀੜਤ ਨਿਵੇਸ਼ਕ ਨੇ ਇਸ ਕੰਪਨੀ ਦੀ ਸ਼ਿਕਾਇਤ ਈ-ਮੇਲ ਦੇ ਜ਼ਰੀਏ ਕੀਤੀ ਹੈ, ਜਦਕਿ ਇਕ ਕਾਪੀ ਥਾਣਾ ਨੰਬਰ 7 ਦੀ ਪੁਲਸ ਨੂੰ ਵੀ ਦਿੱਤੀ ਗਈ ਹੈ। ਉਥੇ ਹੀ ਤੀਜਾ ਮੁਲਜ਼ਮ ਗੁਰਮਿੰਦਰ ਸਿੰਘ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਕਾਫ਼ੀ ਦੂਰ ਹੈ। ਪੁਲਸ ਨੇ ਇਸ ਕੇਸ 'ਚ ਕੰਪਨੀ ਦੀ ਮੈਨੇਜਮੈਂਟ ਮੈਂਬਰ ਸ਼ੀਲਾ ਨੂੰ ਵੀ ਨਾਮਜ਼ਦ ਕਰ ਲਿਆ ਹੈ।

ਇਹ ਵੀ ਪੜ੍ਹੋ: DGP ਦਫ਼ਤਰ ਚੰਡੀਗੜ੍ਹ ਵਿਖੇ ਕੰਮ ਕਰਨ ਵਾਲੇ ਮੁਲਾਜ਼ਮ ਸਣੇ 7 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਇਕ ਬੁਕੀ ਨੇ ਇਕੱਠੇ ਕੀਤੇ ਲੱਖਾਂ ਰੁਪਏ
ਉਥੇ ਹੀ ਇਸ ਸਾਰੇ ਮਾਮਲੇ 'ਚ ਧੋਬੀ ਮੁਹੱਲੇ ਦੇ ਰਹਿਣ ਵਾਲੇ ਇਕ ਬੁਕੀ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਬੁਕੀ ਨੇ ਵੀ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਰੱਖੇ ਹੋਏ ਸਨ। ਲੋਕਾਂ ਨੂੰ ਜਲਦੀ ਤੋਂ ਜਲਦੀ ਅਮੀਰ ਬਣਾਉਣ ਦਾ ਸੁਪਨਾ ਵਿਖਾ ਕੇ ਉਨ੍ਹਾਂ ਨੂੰ ਕੰਪਨੀ 'ਚ ਪੈਸੇ ਇਨਵੈਸਟ ਕਰਵਾਉਣ ਵਾਲੇ ਬੁਕੀ ਨੇ ਕੁਝ ਲੋਕਾਂ ਦੇ ਪੈਸੇ ਤਾਂ ਵਾਪਸ ਕਰ ਦਿੱਤੇ ਹਨ ਪਰ ਹਰ ਰੋਜ਼ ਲੈਣਦਾਰ ਲੋਕ ਬੁਕੀ ਦੇ ਫਲੈਟ 'ਚ ਚੱਕਰ ਲਗਾ ਰਹੇ ਹਨ। ਕੁਝ ਲੋਕ ਹੁਣ ਇਸ ਬੁਕੀ ਦੇ ਖ਼ਿਲਾਫ਼ ਵੀ ਸ਼ਿਕਾਇਤ ਦੇਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ: ਫਿਲੌਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਬਾਜ਼ਾਰ 'ਚ ਭਿੜੇ ਨੌਜਵਾਨ

PunjabKesari

ਦੱਸ ਦਈਏ ਕਿ ਲੋਕਾਂ ਨੂੰ ਗੋਲਡ ਕਿੱਟੀ ਦਾ ਝਾਂਸਾ ਦੇ ਕੇ ਜੀਜਾ-ਸਾਲਾ ਅਤੇ ਸਾਂਢੂ ਦੀ ਕੰਪਨੀ ਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹਨ। ਪੁਲਸ ਦੇ ਕੋਲ ਆਨ ਰਿਕਾਰਡ 25 ਕਰੋੜ ਦੀ ਠੱਗੀ ਦਾ ਖੁਲਾਸਾ ਹੋਇਆ ਸੀ।
ਇਹ ਵੀ ਪੜ੍ਹੋ:  ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਮੌਤ, ਬਜ਼ੁਰਗ ਨੇ ਤੋੜਿਆ ਦਮ

ਪੁਲਸ ਨੇ ਇਨ੍ਹਾਂ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕਰ ਲਿਆ ਸੀ ਅਤੇ ਇਨ੍ਹਾਂ ਦੀ ਤਲਾਸ਼ 'ਚ ਲਗਾਤਾਰ ਛਾਪੇਮਾਰੀ ਜਾਰੀ ਸੀ। ਪੁਲਸ ਨੇ ਭਾਰਤ ਦੇ ਸਾਰੇ ਏਅਰਪੋਰਟ ਅਥਾਰਿਟੀ ਨੂੰ ਇਨ੍ਹਾਂ ਦੇ ਲੁੱਕ ਆਊਟਰ ਸਰਕੁਲਰ (ਐੱਲ. ਓ. ਸੀ.) ਆਰਡਰ ਵੀ ਜਾਰੀ ਕੀਤੇ ਸਨ ਤਾਂਕਿ ਉਹ ਵਿਦੇਸ਼ ਨਾ ਭੱਜ ਸਕਣ। ਪੁਲਸ ਦੇ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਹੀ ਜੀਜਾ-ਸਾਲਾ ਨੇ ਅੱਜ ਅਦਾਲਤ'ਚ ਸਰੰਡਰ ਕਰ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾ ਪੀੜਤ ਦੇ ਸਸਕਾਰ ਮੌਕੇ ਸਾਹਮਣੇ ਆਈ ਐਂਬੂਲੈਂਸ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ, ਪਈਆਂ ਭਾਜੜਾਂ


shivani attri

Content Editor

Related News