ਝਪਟਮਾਰ ਨੇ ਔਰਤ ਦੇ ਕੰਨ ''ਚੋਂ ਸੋਨੇ ਦੀ ਵਾਲੀ ਝਪਟੀ
Monday, Feb 19, 2018 - 02:04 AM (IST)

ਟਾਂਡਾ ਉੜਮੁੜ, (ਪੰਡਤ, ਜਸਵਿੰਦਰ, ਸ਼ਰਮਾ)- ਅੱਜ ਸ਼ਾਮ ਟਾਂਡਾ ਖੱਖ ਰੋਡ 'ਤੇ ਦਸਮੇਸ਼ ਨਗਰ ਨਜ਼ਦੀਕ ਮੋਟਰਸਾਈਕਲ ਸਵਾਰ ਝਪਟਮਾਰ ਨੇ ਰਿਕਸ਼ੇ 'ਤੇ ਜਾ ਰਹੀ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਲਈ।
ਝਪਟਮਾਰੀ ਦਾ ਸ਼ਿਕਾਰ ਹੋਈ ਔਰਤ ਸੁਰਿੰਦਰ ਕੌਰ ਪੁੱਤਰੀ ਹਰੀ ਸਿੰਘ ਨਿਵਾਸੀ ਭੁਲੱਥ ਰਿਕਸ਼ਾ 'ਤੇ ਸਵਾਰ ਹੋ ਕੇ ਪਿੰਡ ਖੱਖ ਜਾ ਰਹੀ ਸੀ ਜਦ ਉਹ ਦਸਮੇਸ਼ ਨਗਰ ਤੋਂ ਥੋੜ੍ਹੀ ਦੂਰ ਪਹੁੰਚੀ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਝਪਟਮਾਰ ਨੇ ਉਸ ਦੇ ਇਕ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਲਈ ਅਤੇ ਫਰਾਰ ਹੋ ਗਿਆ। ਇਸ ਬਾਰੇ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।