ਫਿਰ ਬਦਲ ਸਕਦੈ ਮੌਸਮ, ਬੱਦਲ ਛਾਏ ਰਹਿਣ ਦੀ ਸੰਭਾਵਨਾ

Tuesday, Feb 06, 2018 - 12:24 PM (IST)

ਫਿਰ ਬਦਲ ਸਕਦੈ ਮੌਸਮ, ਬੱਦਲ ਛਾਏ ਰਹਿਣ ਦੀ ਸੰਭਾਵਨਾ

ਲੁਧਿਆਣਾ (ਸਲੂਜਾ) : ਮੌਸਮ ਦਾ ਮਿਜ਼ਾਜ ਇਕ ਵਾਰ ਫਿਰ ਤੋਂ ਕਰਵਟ ਲੈ ਸਕਦਾ ਹੈ। ਅਜਿਹੀ ਸੰਭਾਵਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਪ੍ਰਗਟਾਉਂਦਿਆਂ ਦੱਸਿਆ ਕਿ 6 ਫਰਵਰੀ ਨੂੰ ਸਥਾਨਕ ਨਗਰੀ ਸਮੇਤ ਨਾਲ ਲਗਦੇ ਇਲਾਕਿਆਂ 'ਚ ਬੱਦਲ ਛਾਏ ਰਹਿ ਸਕਦੇ ਹਨ। ਪੀ. ਏ. ਯੂ. ਤੋਂ ਮਿਲੀ ਜਾਣਕਾਰੀ ਅਨੁਸਾਰ ਘੱਟੋ-ਘੱਟ ਤਾਪਮਾਨ ਦਾ ਪਾਰਾ 5.2 ਅਤੇ ਵੱਧ ਤੋਂ ਵੱਧ 21.4 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 91 ਅਤੇ ਸ਼ਾਮ ਨੂੰ 23 ਫੀਸਦੀ ਰਹੀ। ਦਿਨ ਦੀ ਲੰਬਾਈ 10 ਘੰਟੇ 50 ਮਿੰਟ ਰਹੀ।
 


Related News