ਚੰਡੀਗੜ੍ਹ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ, 2 ਦਿਨ ਬਾਰਸ਼ ਦੇ ਆਸਾਰ
Tuesday, Jun 25, 2019 - 10:50 AM (IST)

ਚੰਡੀਗੜ੍ਹ : ਗਰਮੀ ਦੀ ਮਾਰ ਝੱਲ ਰਹੇ ਸ਼ਹਿਰ ਵਾਸੀਆਂ ਨੂੰ ਸੋਮਵਾਰ ਨੂੰ ਗਰਮੀ ਤੋਂ ਰਾਹਤ ਮਿਲੀ। ਸਵੇਰ ਤੋਂ ਹੀ ਸੂਰਜ ਅਤੇ ਬਦੱਲਾਂ ਵਿਚਕਾਰ ਲੁਕਣ-ਮੀਟੀ ਦਾ ਖੇਡ ਚੱਲਦਾ ਰਿਹਾ। ਸ਼ਾਮ ਹੁੰਦੇ ਹੀ ਅਚਾਨਕ ਸੰਘਣੇ ਬੱਦਲ ਘਿਰ ਆਏ ਅਤੇ ਬੂੰਦਾਬਾਂਦੀ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ। ਮੌਸਮ ਦਾ ਮਜ਼ਾ ਲੈਣ ਲਈ ਸੈਲਾਨੀਆਂ ਦੀ ਭੀੜ ਸੁਖਨਾ ਝੀਲ 'ਤੇ ਉਮੜ ਪਈ। ਫਿਲਹਾਲ ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਸ਼ਹਿਰ 'ਚ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ।