ਚੰਡੀਗੜ੍ਹ ''ਚ ਮੌਸਮ ਹੋਇਆ ''ਕੂਲ-ਕੂਲ'', ਲੋਕਾਂ ਨੂੰ ਮਿਲੀ ਗਰਮੀ ਤੋਂ ਨਿਜਾਤ

Wednesday, May 15, 2019 - 09:14 AM (IST)

ਚੰਡੀਗੜ੍ਹ ''ਚ ਮੌਸਮ ਹੋਇਆ ''ਕੂਲ-ਕੂਲ'', ਲੋਕਾਂ ਨੂੰ ਮਿਲੀ ਗਰਮੀ ਤੋਂ ਨਿਜਾਤ

ਚੰਡੀਗੜ੍ਹ (ਪਾਲ) : ਸ਼ਹਿਰ 'ਚ ਬੁੱਧਵਾਰ ਸਵੇਰ ਦੇ ਸਮੇਂ ਆਸਮਾਨ 'ਚ ਛਾਏ ਬੱਦਲਾਂ ਅਤੇ ਠੰਡੀਆਂ ਹਵਾਵਾਂ ਨੇ ਮੌਸਮ ਨੂੰ ਕੂਲ-ਕੂਲ ਬਣਾ ਦਿੱਤਾ ਹੈ, ਜਿਸ ਕਾਰਨ ਆਉਣ ਵਾਲੇ 3 ਦਿਨਾਂ ਤੱਕ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੇਗੀ। ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਮੁਤਾਬਕ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਤੇਜ਼ ਹਵਾਵਾਂ ਨਾਲ ਬਾਰਸ਼ ਦੀ ਪੂਰੀ ਸੰਭਾਵਨਾ ਹੈ। ਸੋਮਵਾਰ ਦੇਰ ਰਾਤ ਹੋਈ ਬਾਰਸ਼ ਕਾਰਨ ਵੀ ਮੰਗਲਵਾਰ ਦਾ ਦਿਨ ਜ਼ਿਆਦਾ ਗਰਮ ਨਹੀਂ ਰਿਹਾ।

ਮੌਸਮ ਵਿਭਾਗ ਮੁਤਾਬਕ 1.0. ਐੱਮ. ਐੱਮ. ਬਾਰਸ਼ ਦਰਜ ਕੀਤੀ ਗਈ ਹੈ। ਵੈਸਟਰਨ ਡਿਸਟਰਬੈਂਸ ਹੋਣ ਕਾਰਨ ਮੌਸਮ 'ਚ ਇਹ ਬਦਲਾਅ ਆ ਰਿਹਾ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਵੀ ਰਹੇਗਾ। ਇਸ ਦੌਰਾਨ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ, ਉੱਥੇ ਹੀ ਘੱਟੋ-ਘੱਟ ਤਾਪਮਾਨ 22.3 ਡਿਗਰੀ ਸੈਲਸੀਅਸ ਰਿਹਾ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਅਤੇ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।


author

Babita

Content Editor

Related News