..... ਜਦੋਂ ਭਾਜਪਾ ਕੌਂਸਲਰ ''ਤੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਕੀਤਾ ਹਮਲਾ
Tuesday, Jun 13, 2017 - 05:21 PM (IST)
ਜਲੰਧਰ - ਪਿਛਲੇ 10 ਸਾਲਾਂ ਤੱਕ ਪੰਜਾਬ ਅਤੇ ਜਲੰਧਰ ਨਗਰ ਨਿਗਮ ਦੀ ਸੱਤਾ 'ਤੇ ਕਾਬਿਜ ਰਹੇ ਅਕਾਲੀ-ਭਾਜਪਾ ਆਗੂਆਂ ਨੂੰ ਸੱਤਾ ਜਾਂਦੇ ਹੀ ਹੁਣ ਸਮੱਸਿਆਵਾਂ ਦੀ ਯਾਦ ਆਉਣ ਲੱਗ ਪਈ ਹੈ ਉਹ ਵੀ ਉਸ ਸਮੇਂ ਜਦੋਂ ਇਨ੍ਹਾਂ ਆਗੂਆਂ 'ਤੇ ਆਫਤ ਆਉਦੀ ਹੈ। ਪਿਛਲੇ ਦਿਨ ਵਾਰਡ-16 ਦੇ ਭਾਜਪਾ ਕੌਂਸਲਰ ਅਰਜੁਨ ਸਿੰਘ ਗਲੀ 'ਚ ਕਾਲੇ ਕੁੱਤੇ ਦਾ ਨਿਰੀਖਣ ਕਰਨ ਲਈ ਗਏ ਤਾਂ ਉਨ੍ਹਾਂ ਨੂੰ ਕੁੱਤੇ ਵੱਡਣ ਲਈ ਦੋੜੇ। ਜਦੋਂ ਇਕ ਸਾਰ 12 ਕੁੱਤੇ ਕੌਂਸਲਰ 'ਤੇ ਹਮਲਾ ਕਰਨ ਪਹੁੰਚੇ ਤਾਂ ਉਸ ਸਮੇਂ ਪੈਰ 'ਚ ਪਾਈ ਜੁੱਤੀ ਉਨ੍ਹਾਂ ਲਈ ਮਦਦਗਾਰ ਸਾਬਿਤ ਹੋਈ।
ਇਸ ਘਟਨਾ ਤੋਂ ਬਾਅਦ ਭਾਜਪਾ ਕੌਂਸਲਰ ਨੂੰ ਲੱਗਾ ਕਿ ਸ਼ਹਿਰ 'ਚ ਪੱਕਾ ਅਵਾਰਾ ਕੁੱਤਿਆਂ ਦਾ ਕਹਿਰ ਹੈ। ਫਿਰ ਕਿ ਸੀ, ਅੱਜ ਅਕਾਲੀ-ਭਾਜਪਾ ਦੇ ਨਾਲ ਮੇਅਰ ਸੁਨੀਲ ਜੋਤੀ ਦੇ ਦਫਤਰ ਲੈਟਰ ਪੈਡ ਲੈ ਕੇ ਪਹੁੰਚ ਗਏ। ਕਿਹਾ ਕਿ-ਜਿਥੇ ਕਹੋਗੇ ਉਥੇ ਦਸਤਖ਼ਤ ਕਰਦਾ ਹਾਂ ਪਰ ਅਵਾਰਾ ਕੁੱਤਿਆ ਦੀ ਨਸਬੰਦੀ ਯੋਜਨਾ ਸ਼ੁਰੂ ਕੀਤੀ ਜਾਵੇ। ਕੌਂਸਲਰ ਬਲਬੀਰ ਸਿੰਘ ਬਿੰਟੂ, ਅਸ਼ਵਨੀ ਭੰਡਾਰੀ, ਕੰਚਨ ਸ਼ਰਮਾ, ਪਰਮਿੰਦਰ ਕੌਰ ਪਨੂੰ, ਪ੍ਰੀਤਮ ਸਿੰਘ, ਕੌਂਸਲਰ ਪਤੀ ਜਗਜੀਤ ਸਿੰਘ, ਨਛੱਤਰ ਦਾਸ, ਗੁਰਦੀਪ ਸਿੰਘ ਨਾਗਰਾ ਸਮੇਤ ਹੋਰਾਂ ਨੇ ਕਿਹਾ ਕਿ ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਗਿਣਤੀ ਵੱਧ ਗਈ ਹੈ। ਸਾਰੀਆਂ ਨੇ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਨੰਗਲਸ਼ਾਮਾਂ 'ਚ ਬਣੇ ਡੌਗ ਪੌਂਡ 'ਚ ਜਲਦੀ ਨਸਬੰਦੀ ਦੀ ਯੋਜਨਾ ਸ਼ੁਰੂ ਕਰਵਾਈ ਜਾਵੇ।
ਰਾਤ ਨੂੰ ਗਲੀ ਦੇਖਣ ਗਏ ਸੀ ਅਰਜੁਨ ਸਿੰਘ ਪੱਪੀ
ਕੌਂਸਰਲ ਪੱਪੀ ਨੇ ਮੇਅਰ ਨੂੰ ਦੱਸਿਆ ਕਿ ਗੋਪਸਕਬਦਗਰ 'ਚ ਉਨ੍ਹਾਂ ਨੇ ਨਵੀਂ ਗਲੀ ਬਣਾਈ ਸੀ। ਕੁੱੱਤਿਆਂ ਕਾਰਨ ਗਲੀਆਂ ਖਰਾਬ ਨਾ ਹੋ ਸਕਣ ਤਾਂ ਉਨ੍ਹਾਂ ਨੇ ਦੋਵਾਂ ਕਿਨਾਰਿਆਂ 'ਤੇ ਚੌਕੀਦਾਰਾਂ ਦੀ ਡਿਊੁਟੀ ਲਗਾਈ। ਅਚਾਨਕ ਜਦੋਂ ਰਾਤ 3 ਵਜੇ ਜਾਗ ਆਈ ਤਾਂ ਦੇਖਿਆ ਕਿ ਚੌਕੀਦਾਰ ਡਿਊਟੀ ਹੀ ਨਹੀਂ ਕਰ ਰਹੇ, ਜਿਸ ਕਾਰਨ ਉਹ ਉਨ੍ਹਾਂ ਦੀ ਚੈਕਿੰਗ 'ਤੇ ਨਿਕਲ ਗਏ। ਉਹ ਗਲੀ 'ਚ ਪਹੁੰਚੇ ਹੀ ਸਨ ਕਿ 12-14 ਕੁੱਤਿਆਂ ਨੇ ਇਕ ਸਾਰ ਹਮਲਾ ਕਰ ਦਿੱਤਾ। ਅਜਿਹੀ ਹਾਲਤ 'ਚ ਉਨ੍ਹਾਂ ਨੇ ਆਪਣੀਆਂ ਜੁੱਤੀਆਂ ਨੂੰ ਜ਼ਮੀਨ 'ਤੇ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਕੁੱਤੇ ਦੌੜ ਗਏ। ਨਹੀਂ ਤਾਂ ਉਸ ਰਾਤ ਕੋਈ ਵੀ ਘਟਨਾ ਵਾਪਰ ਸਕਦੀ ਸੀ।
