...ਜਦੋਂ ਲੋਕਾਂ ਨੂੰ ਇਕ-ਦੂਜੇ ਨੂੰ ਛੂਹਣ ’ਤੇ ਲੱਗਿਆ ਕਰੰਟ

Sunday, Apr 04, 2021 - 08:47 PM (IST)

...ਜਦੋਂ ਲੋਕਾਂ ਨੂੰ ਇਕ-ਦੂਜੇ ਨੂੰ ਛੂਹਣ ’ਤੇ ਲੱਗਿਆ ਕਰੰਟ

ਖੰਨਾ (ਸ਼ਾਹੀ, ਸੁਖਵਿੰਦਰ ਕੌਰ)-ਸ਼ਹਿਰ ’ਚ ਪਹਿਲਾਂ ਗੁਰੂ ਤੇਗ ਬਹਾਦਰ ਨਗਰ ’ਚ ਅੱਗ ਲੱਗਣ ਦੀ ਘਟਨਾ ਦਾ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਸੀ ਕਿ ਹੁਣ ਇਕ ਹੋਰ ਘਟਨਾ ਨੇ ਸ਼ਹਿਰ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਅੱਜ-ਕੱਲ ਲੋਕਾਂ ਨੂੰ ਇਕ ਦੂਜੇ ਨੂੰ ਛੂਹਣ ਅਤੇ ਕਿਸੇ ਵਸਤੂ ਨੂੰ ਛੂਹਣ ਨਾਲ ਕਰੰਟ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਪਹਿਲ ਲੋਕ ਆਪਣੇ ਘਰ ਵਿਚ ਹੀ ਚਰਚਾ ਕਰ ਰਹੇ ਸਨ ਪਰ ਜਿਵੇਂ ਹੀ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋਈ ਤਾਂ ਸੈਂਕੜੇ ਲੋਕ ਆਪਣੇ ਆਪ ਨੂੰ ਕਰੰਟ ਲੱਗਣ ਦੀ ਪੁਸ਼ਟੀ ਕਰਨ ਲੱਗੇ।

ਇਹ ਵੀ ਪੜੋ Ferrari ਤੇ Porsche ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਨਾਲ ਟਕਰਾਈ ਟਰੇਨ, ਦੇਖੋ ਤਸਵੀਰਾਂ

ਗੋਲਡਨ ਸਿਟੀ ਦੇ ਰਹਿਣ ਵਾਲੇ ਆਸ਼ੀਸ਼ ਸ਼ਾਹੀ ਨੇ ਦੱਸਿਆ ਕਿ 2-3 ਦਿਨਾਂ ਤੋਂ ਜਦੋਂ ਵੀ ਉਹ ਆਪਣੀ ਕਾਰ ਨੂੰ ਛੂਹਦੇ ਹਨ ਉਸਨੂੰ ਅਜੀਬ ਜਿਹਾ ਕਰੰਟ ਲੱਗਦਾ ਹੈ। ਗੋਲਡਨ ਗ੍ਰੇਨ ਕਲੱਬ ਦੇ ਚੇਅਰਮੈਨ ਵਿਨੋਦ ਵਸ਼ਿਸ਼ਟ, ਤਰੁਣ ਜੈਨ, ਦਵਿੰਦਰ ਗੋਇਲ, ਐਡਵੋਕੇਟ ਨਵੀਨ ਸ਼ਰਮਾ ਅਤੇ ਬਹੁਤ ਸਾਰੇ ਲੋਕਾਂ ਨੇ ਕਰੰਟ ਲੱਗਣ ਦੀ ਪੁਸ਼ਟੀ ਕੀਤੀ ਹੈ। ਡਾਕਟਰ ਅਸ਼ੋਕ ਬੱਤਾ ਨੇ ਵੀ ਲੋਕਾਂ ਨੂੰ ਕਰੰਟ ਲੱਗਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਉਂ ਹੋ ਰਿਹਾ ਹੈ।

ਇਹ ਵੀ ਪੜੋ ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ

ਇਸ ਤਰ੍ਹਾਂ ਮੌਸਮ ਦੇ ਬਦਲਣ ਨਾਲ ਹੋ ਸਕਦੈ : ਪ੍ਰੋ. ਗਗਨ ਸੇਠੀ
ਏ.ਐੱਸ.ਕਾਲਜ ਦੇ ਪ੍ਰੋਫੈਸਰ ਗਗਨ ਸੇਠੀ ਨੇ ਦੱਸਿਆ ਕਿ ਅੱਗੇ ਵੀ ਇਨ੍ਹਾਂ ਦਿਨਾਂ ਵਿਚ ਜਦੋਂ ਸਰਦੀ ਖਤਮ ਹੋਣ ਦੇ ਬਾਅਦ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਕੁਝ ਲੋਕਾਂ ਨੂੰ ਪਲਾਸਟਿਕ ਦੀਆਂ ਵਸਤੂਆਂ ਜਿਵੇਂ ਕੁਰਸੀ ਆਦਿ ਨਾਲ ਕਰੰਟ ਲੱਗਦਾ ਹੈ ਪਰ ਇਸ ਸਾਲ ਲੋਕਾਂ ਨੂੰ ਵੱਖ-ਵੱਖ ਵਸਤਾਂ ਨਾਲ ਅਤੇ ਇਕ-ਦੂਜੇ ਨੂੰ ਛੂਹਣ ਕਾਰਣ ਕਰੰਟ ਲੱਗਣ ਦੀਆਂ ਸ਼ਿਕਾਇਤਾਂ ਆਈਆਂ ਹਨ।

ਇਹ ਵੀ ਪੜੋ ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ

ਇਸਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਲਾਕਡਾਊਨ ਦੌਰਾਨ ਫੈਕਟਰੀਆਂ ਅਤੇ ਵਾਹਨ ਨਾ ਚਲਣ ਨਾਲ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਿਆ ਸੀ, ਜਿਸਦੇ ਨਾਲ ਪਹਿਲੀ ਵਾਰ ਇਕ ਵੱਖਰਾ ਮਾਹੌਲ ਬਣ ਜਾਣ ਕਾਰਣ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਪਰ ਇਸ ਸਬੰਧੀ ਪੁਸ਼ਟੀ ਇਕ ਵਿਗਿਆਨਿਕ ਸੋਧ ਨਾਲ ਹੀ ਸਾਹਮਣੇ ਆਵੇਗੀ। ਸੇਠੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕੇਵਲ ਖੰਨਾ ਵਿਚ ਹੀ ਨਹੀਂ, ਸੋਸ਼ਲ ਮੀਡੀਆ ’ਤੇ ਹੋਰ ਸ਼ਹਿਰ ਦੇ ਲੋਕਾਂ ਨੇ ਕਰੰਟ ਲੱਗਣ ਦੀ ਪੁਸ਼ਟੀ ਕੀਤੀ ਹੈ।

ਨੋਟ- ਇਹ ਖਬਰ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News