PSEB ਨੇ ਕੀਤਾ ਸਾਫ : ਹਾਲਾਤ ਆਮ ਹੋਣ ’ਤੇ ਹੋਵੇਗੀ 10ਵੀਂ ਓਪਨ ਸਕੂਲ ਬੋਰਡ ਪ੍ਰੀਖਿਆ

Wednesday, May 19, 2021 - 12:34 PM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ 10ਵੀਂ ਕਲਾਸ ਦੇ ਨਤੀਜੇ ਐਲਾਨੇ ਗਏ ਹਨ ਪਰ ਇਨ੍ਹਾਂ ਨਤੀਜਿਆਂ ’ਚ ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਸਬੰਧ ’ਚ ਦੁਚਿੱਤੀ ਦੇ ਹਾਲਾਤ ਬਣੇ ਹੋਏ ਸਨ। ਅੱਜ ਬੋਰਡ ਵੱਲੋਂ ਸਥਿਤੀ ਸਪੱਸ਼ਟ ਕਰਦੇ ਹੋਏ ਕੋਰੋਨਾ ਵਾਇਰਸ ਸਬੰਧੀ ਹਾਲਾਤ ਸੁਰੱਖਿਅਤ/ਆਮ ਹੋਣ ਉਪਰੰਤ 10ਵੀਂ ਕਲਾਸ ਦੀ ਓਪਨ ਸਕੂਲ ਬੋਰਡ ਪ੍ਰੀਖਿਆ ਲੈਣ ਦਾ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਜਾਣਕਾਰੀ ਮੁਤਾਬਕ ਓਪਨ ਸਕੂਲ ਕੈਟਾਗਰੀ ਦੇ ਤਿੰਨ ਜਾਂ ਤਿੰਨ ਤੋਂ ਜ਼ਿਆਦਾ ਵਿਸ਼ਿਆਂ ਵਿਚ ਰੀ-ਅਪੀਅਰ ਵਾਲੇ ਵਿਦਿਆਰਥੀ/ਵਾਧੂ ਵਿਸ਼ੇ/ਪ੍ਰਦਰਸ਼ਨ ’ਚ ਸੁਧਾਰ ਕੈਟਾਗਰੀ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਕੋਵਿਡ-19 ਦੇ ਹਾਲਾਤ ਸੁਰੱਖਿਅਤ ਅਤੇ ਆਮ ਹੋਣ ’ਤੇ ਹੋ ਸਕੇਗੀ। ਇਨ੍ਹਾਂ ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟ ਤੋਂ ਘੱਟ 15 ਦਿਨ ਪਹਿਲਾਂ ਵੱਖ-ਵੱਖ ਮਾਧਿਅਮਾਂ ਜ਼ਰੀਏ ਸੂਚਿਤ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਨੇ ਰਚਿਆ ਇਤਿਹਾਸ, 3576 ਸਕੂਲਾਂ ਦਾ 10ਵੀਂ ਅਤੇ 6215 ਦਾ 8ਵੀਂ ਦਾ ਨਤੀਜਾ 100 ਫੀਸਦੀ

11ਵੀਂ ਕਲਾਸ ’ਚ ਮਿਲੇਗੀ ਪ੍ਰੋਵੀਜ਼ਨਲ ਐਡਮਿਸ਼ਨ
ਬੋਰਡ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲਾਂ ’ਚ ਨਵਾਂ ਵਿੱਦਿਅਕ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਅਜਿਹੇ ਵਿਚ ਕੁਝ ਇੱਛੁਕ ਪ੍ਰੀਖਿਆਰਥੀ ਜੋ 11ਵੀਂ ਕਲਾਸ ’ਚ ਸਕੂਲ ਵਿਚ ਰੈਗੂਲਰ ਤੌਰ ’ਤੇ ਦਾਖਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੋਵੀਜ਼ਨਲ ਤੌਰ ’ਤੇ 11ਵੀਂ ਕਲਾਸ ਵਿਚ ਦਾਖਲਾ ਇਸ ਸ਼ਰਤ ’ਤੇ ਦਿੱਤਾ ਜਾਵੇਗਾ ਕਿ 10ਵੀਂ ਕਲਾਸ ਦਾ ਨਤੀਜਾ ਐਲਾਨੇ ਜਾਣ ਉਪਰੰਤ ਹੀ ਇਨ੍ਹਾਂ ਵਿਦਿਆਰਥੀਆਂ ਦਾ 11ਵੀਂ ਕਲਾਸ ਦਾ ਸਾਲਾਨਾ ਨਤੀਜਾ ਐਲਾਨਿਆ ਜਾਵੇਗਾ।

ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦੀ ਨਵੇਕਲੀ ਪਹਿਲਕਦਮੀ, ਸਰਕਾਰੀ ਸਕੂਲਾਂ ’ਚ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਸ਼ੁਰੂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Anuradha

Content Editor

Related News