ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਣਕ ਦਾ ਭਾਅ ਨਾ ਵਧਾਉਣਾ ਕਿਸਾਨਾਂ ਨਾਲ ਧੋਖਾ

10/29/2017 6:25:44 PM

ਬਠਿੰਡਾ(ਮੁਨੀਸ਼)— ਕੇਂਦਰੀ ਕਾਰਜਕਾਰਨੀ ਮੈਂਬਰ ਆਮ ਆਦਮੀ ਪਾਰਟੀ ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਤਲਵੰਡੀ ਸਾਬੋ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਬਿਆਨ ਜਾਰੀ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਣਕ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਨਾ ਵਧਾਉਣਾ ਕਿਸਾਨਾਂ ਨਾਲ ਧੋਖਾ ਹੈ। ਕਿਉਂਕਿ ਲੋਕ ਸਭਾ ਚੋਣਾਂ 2014 ਦੌਰਾਨ ਭਾਜਪਾ ਨੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦਿੱਤੇ ਜਾਣਗੇ ਪਰ ਸਾਢੇ ਤਿੰਨ ਸਾਲ 'ਚ ਸਿਰਫ ਜੁਮਲਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਕਿਸਾਨਾਂ ਨਾਲ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ, ਇਸ ਦੀ ਜ਼ਿੰਮੇਵਾਰੀ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਬਣਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਸਹੀ ਰੇਟ ਨਹੀਂ ਮਿਲੇ ਅਤੇ ਕਿਸਾਨਾਂ ਸਿਰ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹਿਆ। ਉਦਾਹਰਣ ਵਜੋਂ ਹਰ ਰੋਜ਼ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਉਨ੍ਹਾਂ ਨੇ ਬਿਆਨ 'ਚ ਕਿਹਾ ਕਿ 1997 ਤੋ ਪਹਿਲਾਂ ਕਿਸਾਨਾਂ ਸਿਰ ਕਰਜ਼ਾ ਨਾ ਮਾਤਰ ਸੀ ਅਤੇ 1997 ਤੋਂ ਲੈ ਕੇ ਹੁਣ ਤੱਕ 15 ਸਾਲ ਰਾਜ ਪੰਜਾਬ ਵਿੱਚ ਬਾਦਲ ਨੇ ਕੀਤਾ ਹੈ। ਇਨ੍ਹਾਂ 20 ਸਾਲਾਂ ਵਿੱਚ ਕਰੋੜਾਂ ਰੁਪਏ ਕਰਜ਼ਾ ਕਿਸਾਨਾਂ ਸਿਰ ਕਿਸ ਦੀ ਦੇਣ ਹੈ। ਪਹਿਲਾਂ ਤਾਂ ਬਾਦਲ ਸਾਹਿਬ 2007 ਤੋਂ ਲੈ ਕੇ 2014 ਤੱਕ ਕਹਿੰਦੇ ਸਨ ਕਿ ਕੇਂਦਰ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਸਰਕਾਰ ਹੈ ਜੋ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਯੂ. ਪੀ. ਏ. ਦੀ ਸਰਕਾਰ ਕਰਦੀ ਹੈ। ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਨਹੀਂ ਦਿੰਦੇ ਹੁਣ ਤਾਂ ਬਾਦਲ ਸਾਹਿਬ ਭਾਜਪਾ ਅਤੇ ਕਈ ਹੋਰ ਸਿਆਸੀ ਪਾਰਟੀ ਦਾ ਗਠਜੋੜ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਸ਼ਾਮਲ ਹਨ ਅਤੇ ਕੇਂਦਰ ਵਿੱਚ ਐੱਨ. ਡੀ. ਏ. ਗਠਜੋੜ ਦੀ ਸਰਕਾਰ ਜਿਸ ਦੀ ਅਗਵਾਈ ਨਰਿੰਦਰ ਮੋਦੀ ਕਰ ਰਹੇ ਹਨ ਜਿਸ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹਨ ਹੁਣ ਤਾਂ ਕਿਸੇ ਵਿਰੋਧੀ ਸਰਕਾਰ ਤੋਂ ਵੀ ਮੰਗ ਕਰਨ ਦੀ ਲੋੜ ਨਹੀ ਹੈ। 
ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਕਣਕ ਦਾ ਰੇਟ ਤਕਰੀਬਨ 2900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬਣਦਾ ਹੈ ਪਰ ਕੇਂਦਰ ਸਰਕਾਰ ਨੇ 1735 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ, ਜਿਸ ਨੂੰ ਆਮ ਆਦਮੀ ਪਾਰਟੀ ਰੱਦ ਕਰਦੀ ਹੁਣ ਬਾਦਲ ਸਹਿਬ ਜੀ ਕਿਸਾਨਾਂ ਦੀਆਂ ਫਸਲਾਂ ਦੇ ਸਹੀ ਭਾਅ ਯਾਦ ਕਿਉਂ ਨਹੀ ਆਉਂਦੇ ਇਸ ਲਈ ਕਿਸਾਨਾਂ ਦੇ ਨਕਲੀ ਹਮਇਤੀ ਬਣੇ ਬੈਠੇ ਹੋ ਜੇਕਰ ਕਿਸਾਨਾਂ ਨੂੰ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਭਾਅ ਨਹੀਂ ਦਿੰਦੇ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚੋਂ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੇ ਲੋਕ ਸਮਝਣਗੇ ਕਿ ਅਕਾਲੀ ਦਲ ਬਾਦਲ ਇਕੱਲਾ ਡਰਾਮੇ ਤੋਂ ਸਿਵਾਏ ਕੁੱਝ ਨਹੀਂ ਕਰ ਰਿਹਾ ਇਸ ਲਈ ਪੰਜਾਬ ਵਾਸੀ ਜੇਕਰ ਕਿਸਾਨੀ ਬਚਾਉਣੀ ਚਾਹੁੰਦੇ ਹਨ ਤਾਂ ਇਨ੍ਹਾਂ ਨਕਲੀ ਲੀਡਰਾਂ ਤੋਂ ਕਿਸਾਨ ਖਹਿੜਾ ਛਡਾਉਣ। ਇਸ ਮੌਕੇ ਐਡਵੋਕੇਟ ਸਤਿੱਦਰ ਸਿੰਘ ਤਲਵੰਡੀ ਸਾਬੋ ਸਾਬਕਾ ਸਰਪੰਚ ਨਛੱਤਰ ਸਿੰਘ ਦਾਨ ਸਿੰਘ ਵਾਲਾ ਹਾਜ਼ਰ ਸਨ।


Related News